ਪੰਜਾਬ ਵਿੱਚ ਕੁੱਲ 24,427 ਕਰੋੜ ਰੁਪਏ ਦੀ ਲਾਗਤ ਵਾਲੇ ਰੇਲਵੇ ਨਾਲ ਸਬੰਧਿਤ 16 Projects ਕਾਰਜਸ਼ੀਲ ਹਨ, ਜੋ ਔਸਤਨ 1788 Km ਦਾ ਖੇਤਰ ਕਵਰ ਕਰਦੇ ਹਨ। ਇਹਨਾਂ ਯੋਜਨਾਵਾਂ ਸਮੇਤ ਪੰਜਾਬ ਅੰਦਰ 22 ਰੇਲਵੇ ਸਟੇਸ਼ਨਾਂ ਦਾ ਪੁਨਰ ਵਿਕਾਸ ਵੀ ਇੱਕ ਮਹੱਤਵਪੂਰਣ ਪਹਿਲਕਦਮੀ ਹੈ, ਜਿਸ ਲਈ ਕੁੱਲ ₹4,762 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਦਿੱਲੀ- ਅੰਮ੍ਰਿਤਸਰ ਵੰਦੇਭਾਰਤ ਐਕਸਪ੍ਰੈੱਸ ਦੇ ਆਗਮਨ ਨਾਲ ਪੰਜਾਬ ਦੇ ਲੋਕਾਂ ਲਈ ਰਾਸ਼ਟਰੀ ਕਨੈਕਟੀਵਿਟੀ ਅਤੇ ਯਾਤਰੀਆਂ ਲਈ ਦੋ ਸੂਬਿਆਂ ਵਿਚਾਲੇ ਸਫਰ ਦੀ ਅਥਾਹ ਸਹੂਲਤ ਦੇ ਰਾਹ ਖੋਲੇ ਗਏ ਹਨ। ਇਸ ਦੇ ਨਾਲ ਹੀ ਦਿੱਲੀ-ਕਟਰਾ ਵੰਦੇ ਭਾਰਤ ਐਕਪਰੈੱਸ ਦਾ ਲੁਧਿਆਣਾ ਵਿੱਚੋਂ ਲੰਘਣਾ ਖੇਤਰੀ ਇਲਾਕਿਆਂ ਨੂੰ ਰਾਸ਼ਟਰੀ ਪੱਧਰ 'ਤੇ ਜੋੜਨ ਦਾ ਇੱਕ ਵੱਡਾ ਅਤੇ ਮਹੱਤਵਪੂਰਣ ਉਪਰਾਲਾ ਹੈ, ਜਿਸ ਨਾਲ ਯਾਤਰੀਆਂ ਵਾਸਤੇ ਇੱਕ ਆਰਾਮਦਾਇਕ ਸਫਰ ਯਕੀਨੀ ਬਣਾਇਆ ਜਾ ਸਕਦਾ ਹੈ।
~PR.182~##~