ਇੱਕ ਨਿੱਕੀ ਜਿਹੀ ਗੱਲ ਪਿੱਛੇ ਅੱਜਕਲ ਲੋਕ ਇੱਕ ਦੂੱਜੇ ਦੇ ਖੂਨ ਦੇ ਪਿਆਸੇ ਹੋ ਜਾਂਦੇ ਨੇ ਤੇ ਅਪਰਾਧ ਵੀ ਲਗਾਤਾਰ ਵਧਦੇ ਜਾ ਰਹੇ ਹਨ, ਹਰ ਰੋਜ਼ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਜਿੱਥੇ ਦੋ ਗੁੱਟਾਂ ਵਿਚਕਾਰ ਲੜਾਈ ਹੋ ਗਈ ਅਤੇ ਮਾਮਲਾ ਗੋਲੀਬਾਰੀ ਤੱਕ ਪਹੁੰਚ ਗਿਆ।ਦਰਅਸਲ ਇਹ ਲੜਾਈ ਦੱਸਿਆ ਜਾ ਰਿਹਾ ਕੇ ਪਤੰਗਬਾਜ਼ੀ ਤੋਂ ਹੋਈ ਹੈ ਇਹ ਨੌਜਵਾਨ ਆਪਣੀਆਂ ਛੱਤਾਂ 'ਤੇ ਪਤੰਗ ਉਡਾ ਰਹੇ ਸਨ। ਜਦੋਂ ਪਤੰਗ ਦਾ ਪੇਚ ਫਸ ਗਿਆ ਤਾਂ ਇੱਕ ਨੇ ਦੂਜੇ ਦੀ ਪਤੰਗ ਕੱਟ ਦਿੱਤੀ। ਕਮੈਂਟਿੰਗ ਇੰਨੀਆਂ ਵਧ ਗਈਆਂ ਕਿ ਦੋਵੇਂ ਧੜੇ ਗਾਲ੍ਹਾਂ ਕੱਢਣ ਲੱਗੇ। ਛੱਤਾਂ ਤੋਂ ਸ਼ੁਰੂ ਹੋਈ ਬਹਿਸ ਰਾਤ 8 ਵਜੇ ਸੜਕ 'ਤੇ ਹੀ ਸ਼ੁਰੂ ਹੋ ਗਈ। ਇੱਕ ਗਰੁੱਪ ਦਾ ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਲੈਸ ਆਜ਼ਾਦ ਨਗਰ ਪਹੁੰਚ ਗਿਆ।ਇਹ ਘਟਨਾ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ 'ਤੇ ਵਾਪਰੀ। ਤੇ ਇੱਕ ਗੋਲੀ ਪੁਲਿਸ ਵਾਲੇ ਦੀ ਹੀ ਗੱਡੀ ਦੇ ਸ਼ੀਸ਼ੇ ਦੇ ਜਾ ਵੱਜੀ ਜੀ ਹਾਂ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਗਿਆ ਲੜਾਈ 'ਚ ਇੱਕ ਗਰੁੱਪ ਦਾ ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਲੈਸ ਆਜ਼ਾਦ ਨਗਰ ਪਹੁੰਚ ਗਿਆ।
.
.
.
#amritsarnews #punjabnews #punjablatestnews
~PR.182~