ਸੁਲਤਾਨਪੁਰ ਲੋਧੀ ਦੀ ਪਵਿੱਤਰ ਕਾਲੀ ਵੇਈਂ ‘ਚ ਸਵੇਰੇ ਇੱਕ ਨੌਜਵਾਨ ਜਦੋਂ ਹੱਥ ਧੋਣ ਲੱਗਾ ਤਾਂ ਅਚਾਨਕ ਹੀ ਉਸ ਦਾ ਪੈਰ ਤਿਲਕ ਗਿਆ। ਨੌਜਵਾਨ ਵੇਈਂ ਵਿੱਚ ਡਿੱਗ ਗਿਆ। ਨੌਜਵਾਨ ਨੂੰ ਡੁੱਬਦਿਆਂ ਦੇਖ ਕੇ ਸੰਤ ਸੀਚੇਵਾਲ ਦੇ ਸੇਵਾਦਾਰਾਂ ਅਤੇ ਪੁਲਿਸ ਦੀ ਮਦਦ ਨਾਲ ਬੜੀ ਹਿੰਮਤ ਨਾਲ ਉਸ ਨੂੰ ਬਾਹਰ ਕੱਢਿਆ ਗਿਆ।ਨੌਜਵਾਨ ਨੂੰ ਉਸ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਇਲਾਜ ਲਈ ਪੁਲਿਸ ਵੱਲੋਂ ਦਾਖਿਲ ਕਰਵਾਇਆ ਗਿਆ ਹੈ। ਨੌਜਵਾਨ ਦੀ ਪਹਿਚਾਣ ਅੰਮ੍ਰਿਤਪਾਲ ਸਿੰਘ ਪੁੱਤਰ ਸੁਰਿੰਦਰ ਸਿੰਘ ਨਿਵਾਸੀ ਮੰਗੂਪੁਰ ਦੇ ਰੂਪ ਵਿੱਚ ਹੋਈ ਹੈ। ਫਿਲਹਾਲ ਨੌਜਵਾਨ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਅਤੇ ਸਿਵਲ ਹਸਪਤਾਲ ‘ਚ ਇਲਾਜ ਅਧੀਨ ਹੈ।
.
Oh my God! Washing hands slipped foot! A young man fell in the river in such cold.
.
.
.
#sultanpurlodhi #river #punjabnews