ਬਰਤਾਨੀਆਂ ਵਸਦੇ ਕਈ ਸਿੱਖਾਂ ਨੂੰ ਬਰਤਾਨੀਆਂ ਪੁਲਿਸ ਕੋਲੋਂ ਉਨ੍ਹਾਂ ਦੀ ‘ਜਾਨ ਨੂੰ ਖਤਰਾ’ ਹੋਣ ਦੇ ਨੋਟਿਸ ਮਿਲੇ ਹਨ ਅਤੇ ਉਨ੍ਹਾਂ ਨੂੰ ਤੁਰਤ ਖਤਰੇ ਬਾਰੇ ਚੇਤਾਵਨੀ ਦਿਤੀ ਗਈ ਹੈ। ਇਨ੍ਹਾਂ ਨੋਟਿਸਾਂ ਨੂੰ ‘ਓਸਮਾਨ ਚੇਤਾਵਨੀ’ ਵੀ ਕਿਹਾ ਜਾਂਦਾ ਹੈ। ਬਰਤਾਨੀਆਂ ਦੇ ਮੀਡੀਆ ’ਚ ਇਨ੍ਹਾਂ ਨੋਟਿਸਾਂ ਬਾਰੇ ਨਸ਼ਰ ਹੋਈ ਖ਼ਬਰ ਤੋਂ ਬਾਅਦ ਸਿੱਖਾਂ ਨੇ ਸ਼ੱਕ ਪ੍ਰਗਟਾਇਆ ਹੈ ਕਿ ਇਸ ਖ਼ਤਰੇ ਦਾ ਕਾਰਨ ਭਾਰਤ ਹੋ ਸਕਦਾ ਹੈ ਕਿਉਂਕਿ ਉਹ ਕਥਿਤ ਤੌਰ ’ਤੇ ਭਾਰਤ ਵਿਰੋਧੀ ਪ੍ਰਚਾਰ ’ਚ ਸ਼ਾਮਲ ਰਹੇ ਹਨ।ਇਸ ਸ਼ੱਕ ਦਾ ਕਾਰਨ ਇਹ ਵੀ ਹੈ ਕਿ ਅਮਰੀਕਾ ਵਸਦੇ ਗਰਮਖ਼ਿਆਲੀ ਆਗੂ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕਥਿਤ ਸਾਜ਼ਸ਼ ਦੇ ਸਬੰਧ ’ਚ ਅਮਰੀਕਾ ’ਚ ਨਿਖਿਲ ਗੁਪਤਾ ਵਿਰੁਧ ਅਦਾਲਤ ’ਚ ਕੇਸ ਚੱਲ ਰਿਹਾ ਹੈ, ਜਿਸ ’ਚ ਗੁਪਤਾ ਨੂੰ ਕਥਿਤ ਤੌਰ ’ਤੇ ਭਾਰਤ ਸਰਕਾਰ ਦੇ ਇਕ ਮੁਲਾਜ਼ਮ ਵਲੋਂ ਭਰਤੀ ਕੀਤਾ ਗਿਆ ਸੀ।
.
Why are Sikhs the target? The warning given by the police about the danger to the lives of Sikhs.
.
.
.
#sikhism #punjabnews #britishpolice