ਕੈਨੇਡਾ ਵਿਚ ਪੰਜਾਬੀ ਨੌਜਵਾਨਾਂ ਨੇ ਹੁਣ ਕਥਿਤ ਤੌਰ ’ਤੇ ਜਬਰੀ ਵਸੂਲੀ, ਸਾੜਫੂਕ ਅਤੇ ਗੋਲੀਬਾਰੀ ਦਾ ਧੰਦਾ ਸ਼ੁਰੂ ਕਰ ਦਿੱਤਾ ਹੈ। ਕੈਨੇਡੀਅਨ ਪੁਲਸ ਨੇ ਇਸ ਮਾਮਲੇ ਵਿਚ ਪੰਜਾਬੀ ਸਮੇਤ 6 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀ.ਟੀ.ਵੀ. ਨਿਊਜ਼ ਰਿਪੋਰਟ ਮੁਤਾਬਕ ਐਡਮਿੰਟਨ ਪੁਲਸ ਸਰਵਿਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪੁਲਸ ਅਕਤੂਬਰ ਤੋਂ ਲੈ ਕੇ ਹੁਣ ਤੱਕ ਇਲਾਕੇ ’ਚ ਜਬਰੀ ਵਸੂਲੀ ਦੀਆਂ ਘੱਟੋ-ਘੱਟ 18 ਘਟਨਾਵਾਂ ਦੀ ਜਾਂਚ ਕਰ ਰਹੀ ਹੈ ਅਤੇ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਅਜਿਹੇ ਹੋਰ ਵੀ ਮਾਮਲੇ ਹੋ ਸਕਦੇ ਹਨ। ਦੋਸ਼ੀ ਪੀੜਤਾਂ ਤੋਂ ਮੋਟੀ ਰਕਮ ਦੀ ਮੰਗ ਕਰਦੇ ਸਨ ਅਤੇ ਰਕਮ ਨਾ ਦੇਣ ’ਤੇ ਉਨ੍ਹਾਂ ਦੇ ਨਵੇਂ ਮਕਾਨਾਂ ਨੂੰ ਅੱਗ ਲਗਾ ਦਿੰਦੇ ਸਨ।ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਘਰਾਂ ਨੂੰ ਨੌਜਵਾਨਾਂ ਦੇ ਇਕ ਗਿਰੋਹ ਨੇ ਅੱਗ ਲਗਾ ਦਿੱਤੀ ਸੀ, ਜਿਨ੍ਹਾਂ ਨੂੰ ਗੈਸ ਦੇ ਡੱਬੇ ਲੈ ਕੇ ਜਾਂਦੇ ਦੇਖਿਆ ਗਿਆ ਸੀ।
.
Shamelessness has reached its limit, Canada will be angry after hearing the act of these Punjabi youths.
.
.
.
#canadanews #punjabistudens #canada