ਔਲਾਦ ਲਈ ਤੜਫਿਆ ਪਿਤਾ, ਆਪਣੇ ਹੀ ਪੁੱਤ ਨੂੰ ਕੀਤਾ ਚੋਰੀ! CCTV 'ਚ ਕੈਦ ਹੋਈ ਘਟਨਾ |OneIndia Punjabi

Oneindia Punjabi 2023-12-25

Views 1

ਪਟਿਆਲਾ ਤੋਂ ਕਾਫੀ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਬੰਦਾ ਇਕ ਬੱਚੇ ਨੂੰ ਲੈ ਕੇ ਭੱਜਦਾ ਨਜ਼ਰ ਆ ਰਿਹਾ ਹੈ।ਜਾਣਕਾਰੀ ਅਨੁਸਾਰ ਇਹ ਵਿਅਕਤੀ ਆਪਣੇ ਪੁੱਤਰ ਨੂੰ ਹੀ ਲੈ ਕੇ ਭੱਜ ਰਿਹਾ ਹੈ। ਅਸਲ ਵਿਚ ਇਹ ਵਿਅਕਤੀ ਕੋਈ ਹੋਰ ਨਹੀਂ, ਸਗੋਂ ਇਸੇ ਬੱਚੇ ਦਾ ਪਿਓ ਹੈ।ਇਹ ਬੱਚੇ ਨੂੰ ਆਪਣੇ ਸਹੁਰਿਆਂ ਘਰੋਂ ਚੁੱਕ ਕੇ ਲਿਆਇਆ ਸੀ। ਇਸਦੀ ਘਰਵਾਲੀ ਦੀ ਮੌਤ ਹੋਣ ਪਿੱਛੋਂ ਇਸਦੇ ਪੁੱਤ ਨੂੰ ਉਸਦੇ ਨਾਨਕਿਆਂ ਨੇ ਰੱਖ ਲਿਆ ਸੀ।ਇਸ ਲਈ ਇਨ੍ਹਾਂ ਵਿਚਾਲੇ ਆਪਸੀ ਵਿਵਾਦ ਚੱਲ ਰਿਹਾ ਸੀ।ਪਟਿਆਲਾ ਦੇ ਭਾਰਤ ਨਗਰ ਇਲਾਕੇ ‘ਚ ਬੱਚੇ ਨੂੰ ਚੁੱਕ ਕੇ ਭੱਜਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਇਹ ਘਟਨਾ 21 ਦਸੰਬਰ ਦੀ ਸਵੇਰ ਦੀ ਦੱਸੀ ਜਾ ਰਹੀ ਹੈ।
.
A father suffering for his children, stole his own son! The incident captured on CCTV.
.
.
.
#PatialaNews #PunjabLatestNews #punjabnews

Share This Video


Download

  
Report form
RELATED VIDEOS