ਵੱਡੀ ਗਿਣਤੀ ਵਿਚ ਭਾਰਤੀ ਅਮਰੀਕਾ ਜਾਣ ਦਾ ਸੁਫ਼ਨਾ ਦੇਖਦੇ ਹਨ। ਅਕਸਰ ਉਹ ਆਪਣੀ ਜ਼ਿੰਦਗੀ ਜੋਖਮ ਵਿਚ ਪਾ ਕੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨ। ਹਾਲ ਹੀ ਵਿਚ ਅਮਰੀਕਾ-ਮੈਕਸੀਕੋ ਬਾਰਡਰ 'ਤੇ ਕੁਝ ਭਾਰਤੀਆਂ ਨੂੰ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦਿਆਂ ਫੜ ਲਿਆ ਗਿਆ। ਇਹਨਾਂ ਵਿਚ ਜ਼ਿਆਦਾਤਰ ਨੌਜਵਾਨ ਹਨ। ਇਹ ਨੌਜਵਾਨ ਸੁਨਹਿਰੇ ਭੱਵਿਖ ਦੀ ਆਸ ਵਿਚ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਸਬੰਧੀ ਇਕ ਵੀਡੀਓ ਵੀ ਵਾਇਰਲ ਹੋ ਰਹਾ ਹੈ।ਹਾਲ ਵਿਚ ਪ੍ਰਵਾਸੀਆਂ ਦੇ ਦਾਖਲੇ ਨੂੰ ਦੇਖਦੇ ਹੋਏ ਬਾਰਡਰ 'ਤੇ ਪੁਲਸ ਸਰਗਰਮ ਹੋ ਗਈ ਹੈ। ਪੁਲਸ ਸਮੇਂ-ਸਮੇਂ 'ਤੇ ਛੋਟੀ ਜਿਹੀ ਜਾਣਕਾਰੀ ਮਿਲਣ 'ਤੇ ਜਾਂਚ ਸ਼ੁਰੂ ਕਰ ਦਿੰਦੀ ਹੈ ਤੇ ਅੰਤਰਰਾਸ਼ਟਰੀ ਪੱਧਰ 'ਤੇ ਦਾਖਲ ਹੋਣ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ।
.
Difficult families send children abroad with lakhs of rupees! The youth put their lives at risk.
.
.
.
#americanews #indianstudents #punjabnews