ਅੰਮ੍ਰਿਤਸਰ ਵਿਖੇ ਮਾਲ ਰੋਡ ਸਥਿਤ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨਾਲ ਮੁੱਖ-ਮੰਤਰੀ ਭਗਵੰਤ ਮਾਨ ਨੇ ਮੁਲਾਕਾਤ ਕੀਤੀ ਹੈ | ਦੱਸਦਈਏ 10 ਵਿਦਿਆਰਥਣਾਂ ਦਾ ਵਫ਼ਦ ISRO ਸ਼੍ਰੀ ਹਰਿਕੋਟਾ ਜਾ ਰਿਹਾ ਹੈ | ਇਹ ਵਿਦਿਆਰਥਣਾਂ ਸੈਟੇਲਾਈਟ ਸਪੇਸ ਦੀ ਲੋਨਚਿੰਗ ਦਾ ਗਵਾਹ ਬਣਨਗੀਆਂ | ਜਿਸਦੇ ਸੰਬੰਧੀ ਮੁੱਖ-ਮੰਤਰੀ ਨੇ ਵਿਦਿਆਰਥਣਾਂ ਤੇ ਅਧਿਆਪਕਾਂ ਨਾਲ ਮੁਲਾਕਾਤ ਕੀਤੀ ਤੇ ਸ਼੍ਰੀ ਹਰਿਕੋਟਾ ਸਥਿਤ ISRO ਜਾਣ ਲਈ 3 ਲੱਖ ਰੁਪਏ ਦਾ ਚੈੱਕ ਦਿੱਤਾ ਹੈ | CM ਮਾਨ ਨੇ ਵਿਦਿਆਰਥਣਾਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਉਹ ਇਸ ਤਰ੍ਹਾਂ ਮਿਹਤਨ ਕਰਦੀਆਂ ਰਹਿਣ ਤੇ ਪੰਜਾਬ ਦਾ ਨਾਮ ਰੌਸ਼ਨ ਕਰਨ |