ਬੇਹੱਦ ਉਦਾਸ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਏ ਮੁਕਤਸਰ ਤੋਂ। ਮੁਕਤਸਰ ਦੇ ਪਿੰਡ ਚੱਕ ਸ਼ੇਰੇਵਾਲਾ ਦੇ ਰਹਿਣ ਵਾਲੇ ਬਾਰਵੀਂ ਪਾਸ ਨੌਜਵਾਨ ਨੇ ਇਸ ਲਈ ਫਾਹਾ ਲੈਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਕਿਉਂਕਿ ਉਹ ਅੱਗੇ ਪੜਨਾ ਚਾਹੁੰਦਾ ਸੀ ਪਰ ਮਾਪਿਆਂ ਕੋਲ ਗਰੀਬੀ ਕਾਰਨ ਉਸ ਨੂੰ ਪੜਾਉਣ ਦੀ ਸਮਰੱਥਾ ਨਹੀਂ ਸੀ। ਜਿਸ ਨੂੰ ਲੈਕੇ ਜਗਮੀਤ ਸਿੰਘ ਉਰਫ ਵਿੱਕੀ ਨੇ ਭਵਿੱਖ 'ਚ ਕੁਝ ਬਣਨ ਦੇ ਆਪਣੇ ਸਪਨਿਆਂ ਦਾ ਸਦਾ ਲਈ ਗਲਾ ਘੁੱਟ ਦਿੱਤਾ। ਵਿੱਕੀ ਨੇ 2019 'ਚ ਆਪਣੀ 12ਵੀਂ ਦੀ ਪ੍ਰੀਖਿਆ ਚੰਗੇ ਨੰਬਰਾਂ ਨਾਲ ਪਿੰਡ ਦੇ ਸਰਕਾਰੀ ਸਕੂਲ ਤੋਂ ਪਾਸ ਕੀਤੀ ਸੀ ਅਤੇ ਹੁਣ ਉਸਦੇ ਸਾਥੀ ਕਾਲਜ 'ਚ ਪਹੁੰਚ ਗਏ ਹਨ ਪਰ ਵਿੱਕੀ ਸਿਰਫ ਸਪਨਾ ਹੀ ਦੇਖ ਰਿਹਾ ਸੀ।