ਕੈਨੇਡਾ 'ਚ ਵਿਦਿਆਰਥੀਆਂ ਨੇ ਮੁੜ ਸੜਕਾਂ 'ਤੇ ਉਤਰ ਆਏ ਹਨ | ਵਿਦਿਆਰਥੀਆਂ ਨੇ ਇਲਜ਼ਾਮ ਲਗਾਏ ਹਨ ਕਿ ਕਾਲਜਾਂ ਨੇ ਉਹਨਾਂ ਨਾਲ ਧੋਖਾ ਕੀਤਾ ਹੈ , ਜਿਸ ਕਰਕੇ 300 ਤੋਂ ਵੱਧ ਵਿਦਿਆਰਥੀਆਂ ਨੇ ਧਰਨਾ ਲਗਾਇਆ ਹੈ | ਦਰਅਸਲ ਕਾਲਜਾਂ ਵੱਲੋਂ ਰਿਹਾਇਸ਼ ਮੁਹੱਈਆ ਨਾ ਕਰਵਾਉਣ ਦੇ ਰੋਸ ਵਜੋਂ ਇਹ ਸੰਘਰਸ਼ ਵਿੱਢਿਆ ਗਿਆ ਹੈ | ਧਰਨੇ 'ਤੇ ਬੈਠੇ ਬੱਚਿਆਂ 'ਚ ਬਹੁਤੇ ਪੰਜਾਬੀ ਹਨ। ਬੱਚਿਆਂ ਦੇ ਦੋਸ਼ ਹਨ ਕਿ ਦਾਖ਼ਲਾ ਪ੍ਰਕਿਰਿਆ ਦੌਰਾਨ ਕੀਤੇ ਵਾਅਦਿਆਂ ਦੇ ਬਾਵਜੂਦ ਕਾਲਜ ਰਿਹਾਇਸ਼ ਮੁਹੱਈਆ ਕਰਵਾਉਣ 'ਚ ਨਾਕਾਮ ਰਹੇ ਹਨ, ਜਿਸ ਕਾਰਨ ਕੈਂਪਸ ਦੇ ਬਾਹਰ ਧਰਨਾ ਦਿੱਤਾ ਗਿਆ। ਕਾਲਜਾਂ ਵੱਲੋਂ ਰਿਹਾਇਸ਼ ਮੁਹੱਈਆ ਕਰਵਾਉਣ ਦੇ ਵਾਅਦੇ ਤੋਂ ਭੱਜਣ ਕਾਰਨ ਨੌਰਥ ਬੇਅ ਦੇ ਵਿਦਿਆਰਥੀਆਂ ਨੇ ਪੱਕਾ ਮੋਰਚਾ ਲਾ ਦਿੱਤਾ ਹੈ।
.
Canada's colleges cheated Punjabi students, students came out on the streets.
.
.
.
#canadanews #punjabnews #punjabiyouth