ਬੀਤੇ ਦਿਨੀ ਆਪ ਆਗੂ ਤੇ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਿਰ ਦੇ ਪੁੱਤਰ ਦੀ ਇੱਕ ਵੀਡੀਓ ਵਾਇਰਲ ਹੋਈ ਸੀ । ਵੀਡੀਓ 'ਚ ਦਿਖਾਇਆ ਗਿਆ ਸੀ ਕਿ ਮੁਸਾਫ਼ਿਰ ਦਾ ਬੇਟਾ ਆਪਣੇ ਸਕੂਟਰ 'ਤੇ ਹੂਟਰ ਲੱਗਾ ਕੇ ਬਾਜ਼ਾਰ ਵਿੱਚ ਘੁੰਮ ਰਿਹਾ ਸੀ,ਤੇ ਜਦੋਂ MLA ਦੇ ਬੇਟੇ ਨੂੰ ਪੁਲਿਸ ਰੋਕਦੀ ਹੈ ਤਾਂ ਉਹ ਪੁਲਿਸ ਅਧਿਕਾਰੀਆਂ ਨੂੰ ਕਹਿੰਦਾ ਹੈ ਕੇ ਉਹ MLA ਗੋਲਡੀ ਮੁਸਾਫ਼ਿਰ ਦਾ ਬੇਟਾ ਹੈ, ਪੁਲਿਸ ਅਧਿਕਾਰੀ ਉਸਨੂੰ ਥੋੜਾ ਝਿੜਕ ਦੇ ਨੇ 'ਤੇ ਵਾਰਨਿੰਗ ਦੇ ਕੇ ਛੱਡ ਦਿੰਦੇ ਨੇ । ਮਾਮਲਾ ਮੀਡੀਆ ਦੀਆਂ ਸੁਰਖੀਆਂ ਬਣਦਾ ਹੈ ਤੇ ਮੁਸਾਫ਼ਿਰ ਟ੍ਰੋਲ ਹੋਣ ਲੱਗ ਜਾਂਦੇ ਨੇ। ਹੁਣ ਆਪਣੇ ਪੁੱਤਰ ਦਾ ਪੱਖ ਰੱਖਣ ਲਈ MLA ਗੋਲਡੀ ਮੁਸਾਫ਼ਿਰ ਵੀ ਸਾਹਮਣੇ ਆਏ ਨੇ ।