ਪੁਰਾਣੀ ਰੰਜਿਸ਼ ਦੇ ਚਲਦਿਆਂ ਅੰਮ੍ਰਿਤਸਰ ਵਿੱਚ 23 ਸਾਲਾ ਨੌਜਵਾਨ ਸ਼ਿਵ ਕੁਮਾਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ । ਮ੍ਰਿਤਕ ਦੇ ਪਰਿਵਾਰਕ ਮੈਂਬਰਾ ਵੱਲੋਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ, ਉਨ੍ਹਾਂ ਵੱਲੋਂ ਵਾਰ ਵਾਰ ਪੁਲਿਸ ਨੂੰ ਸੂਚਿਤ ਕੀਤਾ ਜਾ ਰਿਹਾ ਸੀ, ਕਿ ਉਨ੍ਹਾਂ ਦੇ ਬੇਟੇ ਸ਼ਿਵ ਕੁਮਾਰ ਨੂੰ ਲੱਕੀ ਨਾਮਕ ਵਿਅਕਤੀ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆ ਨੇ, ਲੇਕਿਨ ਪੁਲੀਸ ਦੀ ਅਣਗਹਿਲੀ ਕਰਕੇ ਸ਼ਿਵ ਕੁਮਾਰ ਦੀ ਜਾਨ ਚਲੀ ਗਈ, ਪਰਿਵਾਰਿਕ ਮੈਂਬਰਾ ਨੇ ਪੁਲਿਸ ਤੇ ਇਲਜ਼ਾਮ ਲਾਉਂਦਿਆਂ ਹੋਏ ਕਿਹਾ,ਕਿ ਜੇਕਰ ਪੁਲਿਸ ਨੇ ਲੱਕੀ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਸ਼ਿਵ ਕੁਮਾਰ ਜਿੰਦਾ ਹੁੰਦਾ।