I ਅੰਮ੍ਰਿਤਸਰ 'ਚ ਮੰਕੀਪੌਕਸ (Monkeypox) ਦਾ ਇੱਕ ਸ਼ੱਕੀ ਮਰੀਜ਼ ਮਿਲਿਆ ਹੈ। ਭਾਰਤ ਵਿੱਚ ਹੁਣ ਤਕ ਕੁੱਲ 4 ਮਰੀਜਾਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ I ਮਰੀਜ਼ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ । ਮਰੀਜ਼ ਨੂੰ ਤੇਜ਼ ਬੁਖ਼ਾਰ ਅਤੇ ਹੱਥਾਂ 'ਤੇ ਧੱਫੜ ਹਨ। ਹਾਲਾਂਕਿ ਡਾਕਟਰਾਂ ਨੇ ਮਰੀਜ਼ ਦੇ ਸੈਂਪਲ ਲੈ ਕੇ ਜਾਂਚ ਲਈ ਸਰਕਾਰੀ ਮੈਡੀਕਲ ਕਾਲਜ ਦੀ ਵਾਇਰਲ ਡਿਜ਼ੀਜ਼ ਰਿਸਰਚ ਲੈਬ ਨੂੰ ਭੇਜ ਦਿੱਤੇ ਹਨ I ਦੱਸਿਆ ਜਾ ਰਿਹਾ ਹੈ ਕਿ ਇਹ ਮਰੀਜ਼ ਦਿੱਲੀ ਵਿਚ ਇਕ ਮਰੀਜ਼ ਦੇ ਸੰਪਰਕ 'ਚ ਆਇਆ ਸੀ I
#OneIndiaPunjabi #MonkeyPox #ViralFever