ਦਰੀਆ ਵਿਚੋ ਵਰਮਾ ਲਗਾ ਕੇ ਕੱਢੀ ਜਾ ਰਹੀ ਹੈ ਰੇਤ
ਪੁਲਸ ਪ੍ਰਸਾਸ਼ਨ ਕਰ ਰਿਹਾ ਅਣਜਾਣ ਬਨਣ ਦੀ ਕੋਸ਼ਿਸ
ਪੱਤਰ ਪ੍ਰੇਰਕ ਸ੍ਰੀ ਗੋਇੰਦਵਾਲ ਸਾਹਿਬ, 22 ਨਵੰਬਰ
ਥਾਣਾ ਤੋਂ ਮਹਿਜ਼ ਪੰਜ ਸੌ ਗਜ਼ ਦੀ ਦੂਰੀ ਤੇ ਰੇਤੇ ਦੀ ਨਜਾਇਜ਼ ਮਾਇੰਨਗ ਦਾ ਕੰਮ ਪੂਰੇ ਜ਼ੋਰਾਂ ਤੇ ਚੱਲ ਰਿਹਾ ਹੈ। ਬੀਤੇ ਕੱਲ ਮਾਇੰਨਗ ਵਿਭਾਗ ਦੇ ਐਸਡੀਓ ਰਾਕੇਸ਼ ਬਾਂਸਲ ਅਤੇ ਉਹਨਾਂ ਦੀ ਟੀਮ ਨੇ ਪਰਦਾ ਫਾਸ਼ ਕਰਦਿਆਂ ਦੋ ਟਰੱਕ ਰੇਤਾ ਨਾਲ ਭਰੇ ਕਾਬੂ ਕੀਤੇ ਸਨ ਅਤੇ ਦਰਿਆ ਬਿਆਸ ਬਾਬਾ ਸ਼ਾਹ ਹੁਸੈਨ ਦੇ ਨਜਦੀਕ ਰੇਤਾ ਦੀ ਢੋਆ ਢੁਆਈ ਕਰ ਰਹੇ ਟਿੱਪਰਾ ਨੂੰ ਡਰਾਈਵਰ ਸਮੇਤ ਕਾਬੂ ਕੀਤਾ ਸੀ।ਰੇਤੇ ਦੇ ਭਰੇ ਟਰੱਕ ਦੇ ਡਰਾਈਵਰਾਂ ਵੱਲੋ ਪੁਲੀਸ ਦੀ ਮੌਜੂਦਗੀ ਵਿੱਚ ਪੱਤਰਕਾਰਾਂ ਦੇ ਸਾਹਮਣੇ ਰੇਤਾ ਦੇ ਪੱਕੇ ਲੱਗੇ ਵਰਮੇ ਦਾ ਖੁਲਾਸਾ ਕਰਦਿਆਂ ਕਿਸੇ ਨਿੱਜੀ ਕੰਪਨੀ ਲਈ ਰੇਤਾ ਦੀ ਸਪਲਾਈ ਕਰਨ ਦੀ ਗੱਲ ਕਬੂਲ ਕੀਤੀ ਗਈ ਸੀ।ਅੱਜ ਜਦ ਸਵੇਰੇ ਪਤਰਕਾਰ ਦੀ ਟੀਮ ਵੱਲੋ ਥਾਣੇ ਪਹੁੰਚੀ ਤਾਂ ਪਤਾ ਲੱਗਾ ਕਿ ਦੋਨੋ ਟਿੱਪਰ ਰਾਤ ਨੂੰ ਹੀ ਛੱਡ ਦਿਤੇ ਗਏ ਹਨ। ਜਦੋ ਪਤਰਕਾਰ ਦੀ ਟੀਮ ਨੇ ਦਰੀਆ ਬਿਆਸ ਦੇ ਕਿਨਾਰੇ ਜਾ ਕੇ ਦੇਖਿਆ ਤਾਂ ਓਥੇ ਬੇੜੀ ਦੇ ਵਿੱਚ ਵਰਮਾ ਲੱਗਾ ਹੋਇਆ ਸੀ ਅਤੇ ਪੂਰੇ ਸਾਜੋ ਸਮਾਨ ਨਾਲ ਪੁਲਸ ਦੇ ਨੱਕ ਹੇਠ ਹਾਜ਼ਰਾਂ ਟਨ ਰੇਤ ਕੱਢੀ ਜਾ ਰਹੀ ਹੈ। ਏਹ ਸਾਰੇ ਟਿੱਪਰ ਥਾਣਾ ਗੋਇੰਦਵਾਲ ਸਾਹਿਬ ਦੇ ਬਿਲਕੁਲ ਸਾਹਮਣੇ ਤੋ ਗੁਜ਼ਰਦੇ ਹਨ। ਇਸ ਸਾਰੇ ਮਾਮਲੇ ਤੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਪੜਦਾ ਪਾਉਂਦੀ ਦਿਖਾਈ ਦੇ ਰਹੀ ਹੈ ਅਤੇ ਥਾਣੇ ਤੋਂ ਕੁੱਝ ਦੂਰੀ ਤੇ ਹੋ ਰਹੀ ਰੇਤੇ ਦੀ ਨਜਾਇਜ਼ ਮਾਇੰਨਗ ਅਤੇ ਰੇਤਾ ਕੱਢ ਰਹੇ ਵਰਮੇ ਤੋਂ ਸਥਾਨਕ ਪੁਲੀਸ ਅਨਜਾਣ ਦਿਖਾਈ ਦੇ ਰਹੀ ਹੈ।ਉੱਥੇ ਹੀ ਥਾਣੇ ਦੀ ਨੱਕ ਹੇਠ ਹੋ ਰਹੀ ਦਰਿਆ ਬਿਆਸ ਬਾਬਾ ਸ਼ਾਹ ਹੁਸੈਨ ਦੇ ਨਜਦੀਕ ਰੇਤਾ ਦੀ ਨਜਾਇਜ਼ ਮਾਇੰਨਗ ਦਾ ਮਾਮਲਾ ਮਾਇੰਨਗ ਵਿਭਾਗ ਨੇ ਖੋਲ੍ਹ ਕੇ ਰੱਖ ਦਿੱਤਾ ਹੈ ਜਿਸ ਨੇ ਸਥਾਨਕ ਪੁਲੀਸ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।ਮਾਇੰਨਗ ਵਿਭਾਗ ਦੇ ਐਸਡੀਓ ਰਾਕੇਸ਼ ਬਾਂਸਲ ਅਤੇ ਇੰਸਪੈਕਟਰ ਸ਼ੁਭਮ ਕੁਮਾਰ ਵੱਲੋ ਰੇਤੇ ਦੀ ਨਜਾਇਜ਼ ਮਾਇੰਨਗ ਕਰਦੇ ਦੋ ਟਰੱਕ ਅਤੇ ਟਰੱਕ ਡਰਾਈਵਰ ਸੁਰਿੰਦਰਵੀਰ ਸਿੰਘ ਅਤੇ ਲਖਬੀਰ ਸਿੰਘ ਨੂੰ ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਹਵਾਲੇ ਕਰਦਿਆਂ ਬਣਦੀ ਕਾਰਵਾਈ ਕਰਨ ਲਈ ਵਿਭਾਗੀ ਕਾਰਵਾਈ ਸੌਂਪ ਦਿੱਤਾ ਸੀ ਪਰ ਸਥਾਨਕ ਪੁਲਸ ਵਲੋਂ ਬਿਨਾਂ ਕੋਈ ਕਾਰਵਾਈ ਕੀਤੇ ਛੱਡ ਦੇਣਾ ਵੱਡੇ ਸਵਾਲ ਪੈਦਾ ਕਰਦਾ ਹੈ ਕਿ ਏਹ ਜੋ ਮਾਈਨਿੰਗ ਹੋ ਰਹੀ ਹੈ ਇਸ ਵਿਚ ਕਿਸੇ ਸਿਆਸਤਦਾਨ ਦੀ ਸਹਿ ਤਾਂ ਨਹੀਂ ਹੈ ਕਿਓਂ ਕਿ ਜਿਸ ਤਰ੍ਹਾਂ ਰਾਤ ਏਹ ਘਟਨਾ ਕ੍ਰਮ ਵਾਪਰੀਆਂ ਹੈ ਇਸ ਤੋ ਏਹ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਬਿਨਾਂ ਮਿਲੀ ਭੁਗਤ ਦੇ ਇਸ ਤਰਾ ਸਰੇਆਮ ਮਾਈਨਿੰਗ ਕਰਨਾ ਬਹੁਤ ਮੁਸ਼ਕਿਲ ਹੈ ।ਇਸ ਸਬੰਧੀ ਆਵਾਜ਼ ਏ ਪੰਜਾਬ ਆਰਗੇਨਾਈਜੇਸ਼ਨ ਦੇ ਪ੍ਰਧਾਨ ਜੋਬਨਜੀਤ ਸਿੰਘ ਹੋਠੀਆਂ ਨੇ ਕਿਹਾ ਕਿ ਥਾਣੇ ਨਜਦੀਕ ਪੱਕਾ ਵਰਮਾ ਲਾ ਕੇ ਦਰਿਆ ਬਿਆਸ ਵਿੱਚੋ ਵੱਡੇ ਪੱਧਰ ਤੇ ਹੋ ਰਹੀ ਰੇਤੇ ਦੀ ਨਜਾਇਜ਼ ਮਾਇੰਨਗ ਦੇ ਗੋਰਖ ਧੰਦੇ ਨਾਲ ਜੁੜੇ ਕਈ ਪੁਲੀਸ ਮੁਲਾਜ਼ਮ ਦੇ ਖੁਲਾਸੇ ਹੋ ਸਕਦੇ ਹਨ।ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।
ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਬਲਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਉਹ ਕੱਲ ਏਥੇ ਨਹੀਂ ਸਨ ਅਤੇ ਜੋ ਟਿੱਪਰ ਛੱਡਣ ਦਾ ਮਾਮਲਾ ਹੈ ਉਸ ਬਾਰੇ ਉਹਨਾਂ ਨੂੰ ਕੋਈ ਜਾਨਕਾਰੀ ਨਹੀਂ ਹੈ ਇਸ ਸੰਬਧੀ ਜਾਦਾ ਜਾਣਕਾਰੀ ਡੀ ਐਸ ਪੀ ਗੋਇੰਦਵਾਲ ਸਾਹਿਬ ਜਾਨਕਾਰੀ ਹੈ ਅਤੇ ਜੋ ਵਰਮਾ ਲੱਗਾ ਹੋਇਆ ਹੈ ਓਸ ਨੂੰ ਸਮਾਨ ਸਮਤੇ ਜ਼ਾਬਤ ਕਰ ਕੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਸਬ ਡਵੀਜ਼ਨ ਸ਼੍ਰੀ ਗੋਇੰਦਵਾਲ ਸਾਹਿਬ ਦੇ ਡੀਐਸਪੀ ਰਵਿੰਦਰਪਾਲ ਸਿੰਘ ਢਿੱਲੋਂ ਨੇ ਬਹੁਤ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਸੰਬਧੀ ਉਹਨਾਂ ਨੂੰ ਪਤਰਕਾਰਾਂ ਤੋ ਹੁਣੇ ਹੀ ਪਤਾ ਲੱਗਾ ਹੈ ਅਤੇ ਉਹ ਇਸ ਮਾਮਲੇ ਵਿਚ ਥਾਣਾ ਮੁਖੀ ਕੋਲੋ ਲਿਖਤੀ ਰਿਪੋਰਟ ਮੰਗਵਾ ਕੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਨਗੇ। ਦਰਿਆ ਬਿਆਸ ਵਿੱਚ ਰੇਤੇ ਦੇ ਪੱਕੇ ਲੱਗੇ ਵਰਮੇ ਸਬੰਧੀ ਕੋਈ ਜਾਣਕਾਰੀ ਨਹੀਂ ਹੈ।