ਐਸ ਡੀ ਐਮ ਗੁਰਦਾਸਪੁਰ ਨੇ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਦੀ ਕੀਤੀ ਅਚਨਚੇਤ ਚੈਂਕਿੰਗ

punjab 9 2019-08-21

Views 5

ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਮਰੀਜਾਂ ਦੀ ਹੋ ਰਹੀ ਖੱਜਲ ਖੁਵਾਰੀ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉਜਵਲ ਦੇ ਹੁਕਮਾਂ ਤੇ ਐਸ ਡੀ ਐਮ ਗੁਰਦਾਸਪੁਰ ਦੀਪਕ ਭਾਟੀਆ ਨੇ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਦੀ ਅਚਨਚੇਤ ਚੈਂਕਿੰਗ ਕੀਤੀ ਅਤੇ ਮਰੀਜਾਂ ਨੂੰ ਹਸਪਤਾਲ ਵਿੱਚ ਆ ਰਹੀਆਂ ਮੁਸ਼ਕਿਲਾਂ ਬਾਰੇ ਪੁੱਛਿਆ ਗਿਆ

ਵੀ ਓ ::-- ਇਸ ਮੌਕੇ ਐਸ ਡੀ ਐਮ ਗੁਰਦਾਸਪੁਰ ਦੀਪਕ ਭਾਟੀਆ ਨੇ ਪਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਹਸਪਤਾਲ ਵਿੱਚ ਮਰੀਜਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ ਪਰ ਹਸਪਤਾਲ ਦੇ ਡਾਕਟਰਾਂ ਨੇ ਕੁੱਝ ਸਮੱਸਿਆਵਾਂ ਦੱਸੀਆਂ ਹਨ ਉਹਨਾਂ ਦਾ ਹੱਲ ਜਲਦ ਕਰ ਦਿੱਤਾ ਜਾਵੇਗਾ ਅਤੇ ਉਹਨਾਂ ਕਿਹਾ ਕਿ ਮਰੀਜਾਂ ਨੇ ਦੱਸਿਆ ਹੈ ਕਿ ਹਸਪਤਾਲ ਵਿੱਚ ਦਵਾਈਆਂ ਦੀ ਘਾਟ ਹੈ ਇਹ ਲਈ ਹਸਪਤਾਲ ਦੇ ਉਚ ਅਧਿਕਾਰੀਆਂ ਨੂੰ ਕਿਹਾ ਕਿ ਇਕ ਲਿਸਟ ਬਣਾ ਕੇ ਦਿੱਤੀ ਜਾਵੇ ਕਿ ਹਸਪਤਾਲ ਵਿੱਚ ਕਿਹੜੀਆਂ ਦਵਾਈਆਂ ਦੀ ਘਾਟ ਹੈ ਉਹ ਦਵਾਈਆਂ ਹਸਪਤਾਲ ਵਿੱਚ ਜਲਦ ਤੋਂ ਜਲਦ ਪਹੁੰਚੀਆਂ ਜਾਣਗੀਆਂ ਤਾਂ ਜੋ ਮਰੀਜਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋ ਸਕੇ

Share This Video


Download

  
Report form
RELATED VIDEOS