ਲੁਧਿਆਣਾ ਦਾ ਇਤਿਹਾਸਕ ਪਿੰਡ ਆਲੀਵਾਲ ਆਪਣੀ ਹਿੱਕ ਅੰਦਰ ਪਤਾ ਨਹੀਂ ਕਿੰਨੇ ਕੁ ਸਿੱਖਾਂ ਦੀਆਂ ਕੁਰਬਾਨੀਆਂ ਸਾਂਭੀ ਬੈਠਾ ਹੈ। ਆਲੀਵਾਲ ਦੀ 1846 'ਚ ਹੋਈ ਲੜਾਈ ਨੇ ਇਸ ਪਿੰਡ ਨੂੰ ਕੌਮਾਂਤਰੀ ਪੱਧਰ 'ਤੇ ਤਾਂ ਨਾਮਣਾ ਦਿਵਾਈ ਹੀ ਨਾਲ ਹੀ ਪੰਜਾਬ ਸਰਕਾਰ ਵੱਲੋਂ ਜਿਹੜਾ ਇਸ ਪਿੰਡ ਦਾ ਮੁਹਾਂਦਰਾ ਬਦਲਿਆ ਗਿਆ ਉਹ ਸ਼ਲਾਘਾ ਦਾ ਪਾਤਰ ਹੈ। ਲੁਧਿਆਣਾ ਤੋਂ ਸਿੱਧਵਾਂ ਬੇਟ ਨੂੰ ਜਾਂਦਿਆਂ ਜਰਖ਼ੇਜ਼ ਜ਼ਮੀਨਾਂ ਨਾਲ ਘਿਰਿਆ ਆਲੀਵਾਲ ਪੱਕੀਆਂ ਗਲੀਆਂ-ਨਾਲੀਆਂ, ਸਾਫ਼ ਪਾਣੀ, ਸੀਵਰੇਜ, ਖੇਡ ਮੈਦਾਨ ਵਰਗੀਆਂ ਸਹੂਲਤਾਂ ਨਾਲ ਲਬਰੇਜ਼ ਹੈ। ਆਲੀਵਾਲ ਦੇ ਬਜ਼ੁਰਗਾਂ ਤੇ ਨੌਜਵਾਨਾਂ ਦੇ ਚਿਹਰਿਆਂ ਦੀ ਰੌਣਕ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਪੰਜਾਬ ਦਾ ਇਹ ਪਿੰਡ ਖੁਸ਼ਹਾਲੀ ਤੇ ਤਰੱਕੀ ਦੀ ਵੱਡੀ ਉਦਾਹਰਣ ਹੈ।