ਖਤਰਨਾਕ ਸਥਿਤੀ 'ਤੇ ਪੁੱਜਾ ਪਾਣੀ ਦਾ ਪੱਧਰ, ਘਬਰਾਏ ਲੋਕ, ਪ੍ਰਸ਼ਾਸਨ ਖ਼ਿਲਾਫ਼ ਕੱਢਿਆ ਗੁੱਸਾ

ETVBHARAT 2025-08-20

Views 1

ਤਰਨ ਤਾਰਨ: ਪੌਂਗ ਡੈਮ ਤੋਂ ਬਿਆਸ ਦਰਿਆ ਵਿੱਚ ਛੱਡੇ ਪਾਣੀ ਕਾਰਨ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਵਿੱਚ ਪਾਣੀ ਦਾ ਪੱਧਰ ਵੱਧਣਾ ਲਗਾਤਾਰ ਜਾਰੀ ਹੈ। ਹਰੀਕੇ ਹੈੱਡ ਵਰਕਸ ਦੇ ਰੈਗੂਲੇਸ਼ਨ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਣੀ ਦਾ ਪੱਧਰ ਵੱਧ ਕੇ 75 ਹਜ਼ਾਰ ਕਿਊਸਿਕ ਹੋ ਗਿਆ, ਜਿਸ ਵਿੱਚੋਂ ਡਾਊਨ ਸਟਰੀਮ ਨੂੰ 50 ਹਜ਼ਾਰ ਕਿਊਸਿਕ ਪਾਣੀ ਅਤੇ ਰਾਜਸਥਾਨ ਫੀਡਰ ਨਹਿਰ ਨੂੰ ਵੀ ਪਾਣੀ ਛੱਡਿਆ ਜਾ ਰਿਹਾ ਹੈ। ਇਸ ਪਾਣੀ ਕਾਰਣ ਹਰੀਕੇ ਹਥਾੜ ਖੇਤਰ 'ਚ ਹਜ਼ਾਰਾਂ ਏਕੜ ਫ਼ਸਲ ਡੁੱਬ ਜਾਣ ਕਾਰਨ ਬਰਬਾਦ ਹੋ ਗਈ ਹੈ। ਲਗਾਤਾਰ ਵੱਧ ਰਹੇ ਪਾਣੀ ਕਾਰਨ ਲੋਕਾਂ ਵਿੱਚ ਵੱਡਾ ਖ਼ੌਫ਼ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਦਰਿਆ ਦੇ ਵੱਧ ਰਹੇ ਪਾਣੀ ਦੇ ਪੱਧਰ ਕਾਰਨ ਬੰਨ੍ਹਾਂ ਨੂੰ ਥਾਂ-ਥਾਂ ਤੋਂ ਖੋਰੇ ਲੱਗ ਰਹੇ ਹਨ ਪਰ ਕੁੰਭ ਕਰਨੀ ਨੀਂਦ ਸੁੱਤਾ ਪ੍ਰਸ਼ਾਸਨ ਜਾਗਣ ਦਾ ਨਾਮ ਨਹੀਂ ਲੈ ਰਿਹਾ। 

Share This Video


Download

  
Report form
RELATED VIDEOS