ਗੁਰਦੁਆਰਾ ਸਾਹਿਬ ਤੋਂ ਵਾਪਸੀ 'ਤੇ ਦੋਰਾਹਾ ਨੇੜੇ ਨਹਿਰ 'ਚ ਡਿੱਗੀ ਕਾਰ, ਜੇਠ ਅਤੇ ਭਾਬੀ ਦੀ ਮੌਤ, ਰਾਹਗੀਰਾਂ ਨੇ ਬਚਾਈ ਦੋ ਬੱਚੀਆਂ ਦੀ ਜ਼ਿੰਦਗੀ

ETVBHARAT 2025-06-22

Views 15

ਲੁਧਿਆਣਾ: ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਪਰਤ ਰਹੇ ਇੱਕ ਪਰਿਵਾਰ ਦੀ ਖੁਸ਼ੀਆਂ ਇਕ ਪਲ ਵਿੱਚ ਸੋਗ 'ਚ ਬਦਲ ਗਈਆਂ। ਦੋਰਾਹਾ ਨਾਲ ਲੱਗਦੇ ਪਿੰਡ ਦਬੁਰਜੀ ਨੇੜੇ ਇੱਕ ਅਰਟੀਗਾ ਕਾਰ ਅਚਾਨਕ ਸੰਤੁਲਨ ਗੁਆ ਬੈਠੀ ਅਤੇ ਤੇਜ਼ ਵਹਾਅ ਵਾਲੀ ਨਹਿਰ ਵਿੱਚ ਡਿੱਗ ਗਈ। ਇਸ ਦਰਦਨਾਕ ਹਾਦਸੇ 'ਚ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ, ਜਦਕਿ ਦੋ ਬੱਚੀਆਂ ਨੂੰ ਰਾਹਗੀਰਾਂ ਦੀ ਦਿਲੇਰੀ ਨਾਲ ਸੁਰੱਖਿਅਤ ਬਚਾ ਲਿਆ ਗਿਆ। ਮਿਲੀ ਜਾਣਕਾਰੀ ਮੁਤਾਬਿਕ ਲੁਧਿਆਣਾ ਦੇ ਜਨਤਾ ਨਗਰ ਵਾਸੀ ਰੁਪਿੰਦਰ ਸਿੰਘ ਆਪਣੀ ਭਰਜਾਈ ਪਲਵਿੰਦਰ ਕੌਰ ਅਤੇ ਦੋ ਭਤੀਜੀਆਂ ਹਰਲੀਨ ਕੌਰ (ਉਮਰ 10 ਸਾਲ) ਅਤੇ ਹਰਗੁਣ ਕੌਰ (ਉਮਰ 7 ਸਾਲ)  ਨਾਲ ਗੁਰਦੁਆਰਾ ਸਾਹਿਬ ਗਿਆ ਹੋਇਆ ਸੀ। ਵਾਪਸੀ ਦੌਰਾਨ ਦਬੁਰਜੀ ਪਿੰਡ ਨੇੜੇ ਅਚਾਨਕ ਕਾਰ ਬੇਕਾਬੂ ਹੋ ਗਈ ਅਤੇ ਸਿੱਧੀ ਨਹਿਰ ਵਿੱਚ ਜਾ ਡਿੱਗੀ। ਕਾਰ ਡਿੱਗਣ ਦੀ ਆਵਾਜ਼ ਸੁਣ ਕੇ ਨੇੜਲੇ ਰਾਹਗੀਰ ਤੁਰੰਤ ਮਦਦ ਲਈ ਆ ਗਏ। ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਆਪਣੇ ਜੀਵਨ ਦੀ ਪਰਵਾਹ ਨਾ ਕਰਦੇ ਹੋਏ ਨਹਿਰ ਵਿੱਚ ਉਤਰ ਕੇ ਬੱਚੀਆਂ ਨੂੰ ਬਾਹਰ ਕੱਢਿਆ। 

Share This Video


Download

  
Report form
RELATED VIDEOS