ਮਾਮਲਾ ਅੰਮ੍ਰਿਤਸਰ ਦੇ ਈਸਟ ਮੋਹਨ ਨਗਰ ਤੋਂ ਹੈ, ਜਿੱਥੇ ਕਿ ਚਾਬੀ ਦੇ ਛੱਲੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਜਬਰਦਸਤ ਝੜਪ ਹੋਈ ਅਤੇ ਇੱਟਾਂ ਵਰ੍ਹਾਈਆਂ ਗਈਆਂ। ਸਾਰੀ ਘਟਨਾ ਸੀਸੀ ਟੀਵੀ ਵਿੱਚ ਕੈਦ ਹੋਈ। ਪੀੜਤ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਬੇਟੇ ਵਲੋਂ ਇੱਕ ਚਾਬੀ ਦਾ ਛੱਲਾ ਬਣਵਾਇਆ ਗਿਆ ਜਿਸ ਨੂੰ ਲੈ ਕੇ ਕੁੱਝ ਨੌਜਵਾਨਾਂ ਵਲੋਂ ਪਹਿਲਾਂ ਉਸ ਨੂੰ ਥੱਪੜ ਮਾਰੇ ਤੇ ਫਿਰ ਹੋਰ ਮੁੰਡੇ ਇੱਕਠੇ ਕਰਕੇ ਘਰ ਉੱਤੇ ਇੱਟਾਂ ਵਰ੍ਹਾਈਆਂ। ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਨਾਂ ਪਾਰਟੀਆਂ ਨੂੰ ਲੈ ਕੇ ਪੁੱਛ ਗਿੱਛ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਹੋਵੇਗਾ, ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।