ਇੱਕ ਮੰਦਬੁੱਧੀ ਔਰਤ ਨਾਲ ਕੁੱਝ ਲੋਕਾਂ ਵਲੋਂ ਕਥਿਤ ਤੌਰ 'ਤੇ ਸਮੂਹਿਕ ਜਬਰ-ਜ਼ਿਨਾਹ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਵੈਸ਼ੀਪਣ ਦੀਆਂ ਸਾਰੀਆਂ ਹੱਦਾਂ ਨੂੰ ਵੀ ਪਾ ਕਰਦੇ ਹੋਏ ਦੋ ਵਿਅਕਤੀਆਂ ਵੱਲੋਂ ਇੱਕ ਦਿਮਾਗੀ ਤੌਰ ਤੇ ਬਿਮਾਰ ਮਹਿਲਾ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਪਤਾ ਉਦੋਂ ਚੱਲਿਆ ਜਦੋਂ ਦੇਰ ਰਾਤ ਮੁਹੱਲੇ ਵਾਲਿਆਂ ਨੇ ਪੀੜਿਤ ਮਹਿਲਾ ਦੀਆਂ ਚੀਕਾਂ ਸੁਣ ਕੇ ਦੁਕਾਨ ਦਾ ਸ਼ਟਰ ਖੋਲਿਆ ਅਤੇ ਇਤਰਾਜ਼ਯੋਗ ਹਾਲਤ ਵਿੱਚ ਆਰੋਪੀਆਂ ਕੋਲੋਂ ਉਸ ਨੂੰ ਬਚਾਇਆ।ਚਸ਼ਮਦੀਦਾਂ ਮੁਤਾਬਕ ਆਰੋਪੀ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਸਨ ਜਿਨਾਂ ਵੱਲੋਂ ਦਿਵਿਆਂਗ ਅਤੇ ਦਿਮਾਗੀ ਤੌਰ ਤੇ ਬਿਮਾਰ ਮਹਿਲਾ ਨੂੰ ਜਬਰਨ ਆਪਣੇ ਘਰ ਅੰਦਰ ਲਿਜਾ ਕੇ ਉਸ ਨਾਲ ਜਬਰਨ ਹਵਸ ਮਿਟਾਈ ਜਾ ਰਹੀ ਸੀ। ਜਦੋਂ ਪੀੜਿਤ ਮਹਿਲਾ ਦੀਆਂ ਚੀਕਾਂ ਲੋਕਾਂ ਨੇ ਸੁਣੀਆਂ ਤਾਂ ਉਹਨਾਂ ਨੇ ਇਕੱਠੇ ਹੋ ਕੇ ਘਰ ਦੇ ਬਾਹਰ ਲੱਗਿਆ ਸ਼ਟਰ ਹਟਾਇਆ ਅਤੇ ਆਰੋਪੀ ਮਹਿਲਾ ਨਾਲ ਇਤਰਾਜ਼ਯੋਗ ਹਾਲਤ ਵਿੱਚ ਸਨ।
.
.
.
#ludhiananews #punjabnews #punjablatestnews
~PR.182~