ਚੰਡੀਗੜ੍ਹ ਨਗਰ ਨਿਗਮ ਦੀਆਂ ਮੇਅਰ ਚੋਣਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਭਾਜਪਾ ਦੀ ਰਣਨੀਤੀ ’ਤੇ ਪਾਣੀ ਫੇਰਦਿਆਂ ਮੇਅਰ ਦੀ ਦੁਬਾਰਾ ਚੋਣ ਦੀ ਮੰਗ ਨਾਮਨਜ਼ੂਰ ਕਰ ਦਿੱਤੀ ਹੈ। ਚੋਟੀ ਦੀ ਅਦਾਲਤ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੂੰ ਹੁਕਮ ਦਿੱਤੇ ਹਨ ਕਿ ਮੇਅਰ ਚੋਣਾਂ ਦਾ ਸਾਰਾ ਰਿਕਾਰਡ ਅਤੇ ਵੀਡੀਓ ਰਿਕਾਰਡਿੰਗ ਮੰਗਲਵਾਰ ਨੂੰ ਹਾਈਕੋਰਟ ਵੱਲੋਂ ਨਿਯੁਕਤ ਨਿਆਂਇਕ ਅਧਿਕਾਰੀ ਦੀ ਨਿਗਰਾਨੀ ਹੇਠ ਸੁਪਰੀਮ ਕੋਰਟ ਭੇਜੀ ਜਾਵੇ, ਜਿੱਥੇ ਮੰਗਲਵਾਰ ਦੁਪਹਿਰ 2 ਵਜੇ 30 ਜਨਵਰੀ ਨੂੰ ਪਈਆਂ ਵੋਟਾਂ ਦੀ ਦੁਬਾਰਾ ਅਦਾਲਤ ਦੀ ਨਿਗਰਾਨੀ ਹੇਠ ਸਮੀਖਿਆ ਹੋਵੇਗੀ।ਜਿਨ੍ਹਾਂ 8 ਬੈਲਟ ਪੇਪਰਾਂ ਨਾਲ ਰਿਟਰਨਿੰਗ ਅਫ਼ਸਰ ਅਨਿਲ ਮਸੀਹ ਵਲੋਂ ਛੇੜਛਾੜ ਕਰ ਕੇ ਨਿਸ਼ਾਨ ਲਗਾ ਕੇ ਨਾਜਾਇਜ਼ ਕਰਾਰ ਦਿੱਤਾ ਸੀ, ਉਨ੍ਹਾਂ ਨੂੰ ਵੀ ਗਿਣਤੀ ’ਚ ਸ਼ਾਮਲ ਕੀਤਾ ਜਾਵੇਗਾ। ਮਸੀਹ ਵਲੋਂ ਲਗਾਏ ਨਿਸ਼ਾਨ ਨੂੰ ਨਜ਼ਰਅੰਦਾਜ਼ ਕਰਦਿਆਂ ਕੌਂਸਲਰਾਂ ਵਲੋਂ ਲਗਾਏ ਨਿਸ਼ਾਨ ਦੇ ਤਹਿਤ ਪਰਖਿਆ ਜਾਵੇਗਾ।
.
The Chief Justice appointed a returning officer class for the Chandigarh Mayoral elections!
.
.
.
#ChandigarhMayorElection #ChandigarhNews #punjabnews
~PR.182~