ਰਿਸ਼ਵਤ ਦੇ ਮਾਮਲੇ 'ਚ CBI ਨੇ ਚੁਕਿਆ ਜਲੰਧਰ ਦਾ ਪਾਸਪੋਰਟ ਅਫ਼ਸਰ, ਦੇਖੋ ਕਿੰਨੀ ਰਿਸ਼ਵਤ ਨਾਲ ਕੀਤਾ ਕਾਬੂ! |

Oneindia Punjabi 2024-02-16

Views 4

ਜਲੰਧਰ ਦਾ ਪਾਸਪੋਰਟ ਦਫਤਰ ਇਕ ਵਾਰ ਫਿਰ ਸੁਰਖੀਆਂ ਵਿਚ ਆ ਗਿਆ ਹੈ। ਸੂਤਰਾਂ ਮੁਤਾਬਕ ਜਲੰਧਰ ਪਾਸਪੋਰਟ ਦਫਤਰ ਵਿਚ ਗੜਬੜੀ ਦੇ ਚੱਲਦੇ ਸੀ. ਬੀ. ਆਈ. ਦੀਆਂ ਟੀਮਾਂ ਨੇ ਸਰਚ ਅਭਿਆਨ ਚਲਾਇਆ ਹੈ। ਸੀ. ਬੀ. ਆਈ. ਦੀ ਟੀਮ ਸਵੇਰੇ ਚੰਡੀਗੜ੍ਹ ਤੋਂ ਜਲੰਧਰ ਪਹੁੰਚੀ।ਕੇਂਦਰੀ ਜਾਂਚ ਬਿਊਰੋ ਨੇ ਪਾਸਪੋਰਟ ਜਾਰੀ ਕਰਨ ਨਾਲ ਸਬੰਧਤ ਰਿਸ਼ਵਤ ਦੇ ਮਾਮਲੇ ’ਚ ਖੇਤਰੀ ਪਾਸਪੋਰਟ ਦਫਤਰ ਜਲੰਧਰ ਦੇ ਖੇਤਰੀ ਪਾਸਪੋਰਟ ਅਫਸਰ ਸਮੇਤ ਤਿੰਨ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਦੋ ਹੋਰ ਅਧਿਕਾਰੀਆ ’ਚ ਸਹਾਇਕ ਪਾਸਪੋਰਟ ਅਫਸਰ (ਏਪੀਓ) ਸ਼ਾਮਲ ਹਨ।ਸੀਬੀਆਈ ਨੇ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਖੇਤਰੀ ਪਾਸਪੋਰਟ ਦਫ਼ਤਰ ਜਲੰਧਰ ਦੇ ਇਕ ਸਹਾਇਕ ਪਾਸਪੋਰਟ ਅਧਿਕਾਰੀ ਵਿਰੁੱਧ ਕੇਸ ਦਰਜ ਕੀਤਾ ਹੈ। ਜਲੰਧਰ ਵਿਖੇ ਕੇਂਦਰੀ ਜਾਂਚ ਬਿਊਰੋ ਨੇ ਇਕ ਸ਼ਿਕਾਇਤ 'ਤੇ ਪਾਸਪੋਰਟ ਜਾਰੀ ਕਰਨ ਸਬੰਧੀ ਰਿਸ਼ਵਤ ਮਾਮਲੇ 'ਚ ਵੱਡੀ ਕਾਰਵਾਈ ਕੀਤੀ ਹੈ। ਸੀ. ਬੀ. ਆਈ. ਸਰਚ ਮੁਹਿੰਮ ਦੌਰਾਨ ਪਾਸਪੋਰਟ ਦਫ਼ਤਰ ਦੇ ਤਿੰਨ ਵੱਡੇ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
.
In the case of bribery, the CBI arrested the passport officer of Jalandhar, see how much bribery was arrested!
.
.
.
#jalandharnews #bribenews #passportofficer
~PR.182~

Share This Video


Download

  
Report form
RELATED VIDEOS