ਦਿੱਲੀ ਜਾਣ ਲਈ ਹਰਿਆਣਾ ਦੀਆਂ ਹੱਦਾਂ ਉਪਰ ਡਟੇ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਇਸ ਦਾ ਕਾਰਨ ਇਹ ਹੈ ਕਿ ਉਹ ਪਹਿਲਾਂ ਹੀ ਛੇ ਮਹੀਨਿਆਂ ਦੀ ਤਿਆਰੀ ਕਰਕੇ ਆਏ ਹਨ। ਕਿਸਾਨਾਂ ਨੂੰ ਇਸ ਗੱਲ ਦਾ ਕੋਈ ਡਰ ਨਹੀਂ ਕਿ ਉਨ੍ਹਾਂ ਨੂੰ ਖੁੱਲ੍ਹੇ ਆਸਮਾਨ ਹੇਠ ਕਿੰਨਾ ਸਮਾਂ ਗੁਜਾਰਨਾ ਪਵੇਗਾ। ਇਹ ਖੁਲਾਸਾ ਕਿਸਾਨਾਂ ਦੀ ਤਿਆਰੀ ਬਾਰੇ ਖੁਫੀਆ ਰਿਪੋਰਟ ਵਿੱਚ ਹੋਇਆ ਹੈ। ਦੱਸ ਦਈਏ ਕਿ ਪੰਜਾਬ ਤੋਂ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਲਈ ਰਵਾਨਾ ਹੋਏ ਹਨ। ਉਨ੍ਹਾਂ ਨੂੰ ਸ਼ੰਭੂ, ਖਨੌਰੀ ਤੇ ਡੱਬਵਾਲੀ ਸਰਹੱਦ 'ਤੇ ਰੋਕਿਆ ਗਿਆ ਹੈ, ਪਰ ਉਹ ਅੱਗੇ ਜਾਣ 'ਤੇ ਅੜੇ ਹੋਏ ਹਨ। ਖੁਫੀਆ ਰਿਪੋਰਟ ਮੁਤਾਬਕ ਪਹਿਲੇ ਗੇੜ ਵਿੱਚ ਕਿਸਾਨ 5000 ਦੇ ਕਰੀਬ ਟਰੈਕਟਰ ਟਰਾਲੀਆਂ ਲੈ ਕੇ ਨਿਕਲੇ ਹਨ। ਜ਼ਿਆਦਾਤਰ ਟਰੈਕਟਰਾਂ ਪਿੱਛੇ ਦੋ-ਦੋ ਟਰਾਲੀਆਂ ਹਨ। ਇਹ ਸਾਰੀ ਵਿਉਂਤਬੰਦੀ ਇੱਕ ਜਾਂ ਦੋ ਦਿਨਾਂ ਲਈ ਨਹੀਂ ਸਗੋਂ ਕਿਸਾਨ ਛੇ ਮਹੀਨਿਆਂ ਦਾ ਪ੍ਰਬੰਧ ਕਰਕੇ ਨਿਕਲੇ ਹਨ।
.
Farmers are not coming back now, women have also gone to the front! 6 months ration taken.
.
.
.
#farmersprotest #kisanandolan #punjabnews
~PR.182~