ਕੈਲੀਫੋਰਨੀਆ 'ਚ ਗੁਰਦੁਆਰਾ ਸਾਹਿਬ 'ਚ ਲੱਗੀ ਅੱਗ, ਦੂਰ-ਦੂਰ ਤਕ ਦਿਖੀਆਂ ਅੱਗ ਦੀਆਂ ਲਪਟਾਂ |OneIndia Punjabi

Oneindia Punjabi 2024-02-03

Views 0

ਅਮਰੀਕਾ ਦੇ ਕੈਲੀਫੋਰਨੀਆ ਸੂਬੇ 'ਚ ਸਭ ਤੋਂ ਵੱਡੇ ਸਿੱਖ ਗੁਰਦੁਆਰਾ ਸਾਹਿਬ 'ਚ ਅੱਗ ਲੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ, ਪ੍ਰੋਪੇਨ ਟੈਂਕ ਫਟ ਗਏ ਅਤੇ ਅੱਗ ਦੀਆਂ ਲਪਟਾਂ ਨਾਲ ਇੱਕ ਕਮਰਾ ਨੁਕਸਾਨਿਆ ਗਿਆ।ਸੈਕਰਾਮੈਂਟੋ ਇਲਾਕੇ ਦੇ ਗੁਰਦੁਆਰਾ ਸੈਕਰਾਮੈਂਟੋ ਸਿੱਖ ਸੁਸਾਇਟੀ ਵਿੱਚ ਸੋਮਵਾਰ ਨੂੰ ਵਾਪਰੀ ਇਸ ਘਟਨਾ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਕਰੀਬ ਸਾਢੇ ਤਿੰਨ ਵਜੇ ਘਟਨਾ ਤੋਂ ਤੁਰੰਤ ਬਾਅਦ ਐਮਰਜੈਂਸੀ ਅਮਲੇ ਨੂੰ ਬੁਲਾਇਆ ਗਿਆ।ਮੈਟਰੋ ਫਾਇਰ ਬਟਾਲੀਅਨ ਦੇ ਮੁਖੀ ਪਾਰਕਰ ਵਿਲਬਰਨ ਨੇ ਕਿਹਾ ਕਿ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ ਕੋਈ ਜ਼ਖ਼ਮੀ ਨਹੀਂ ਹੋਇਆ ਹੈ। ਘਟਨਾ 'ਚ ਘੱਟੋ-ਘੱਟ ਦੋ ਵਾਹਨ ਸੜ ਗਏ। ਵਿਲਬਰਨ ਨੇ ਕਿਹਾ ਕਿ ਘੱਟੋ-ਘੱਟ ਛੇ ਵੱਡੇ ਪ੍ਰੋਪੇਨ ਟੈਂਕ ਅੱਗ ਵਿਚ ਸੜ ਗਏ, ਜਿਸ ਨਾਲ ਵਿਨਾਸ਼ਕਾਰੀ ਧਮਾਕਾ ਹੋਇਆ।
.
Fire broke out in Gurdwara Sahib in California, flames seen far and wide.
.
.
.
#californianews #californiagurudwara #americanews

Share This Video


Download

  
Report form