ਕਰਨ ਔਜਲਾ ਤੇ ਰਾਕਾ ਦੇ ਵਿਵਾਦ 'ਚ ਪੰਜਾਬੀ ਗਾਇਕ ਸਿੰਗਾ ਦੀ ਐਂਟਰੀ, ਸਿੱਧੂ ਮੂਸੇਵਾਲਾ ਨੂੰ ਯਾਦ ਕਰ ਦਿੱਤੀ ਨਸੀਹਤ! |

Oneindia Punjabi 2024-01-27

Views 4

ਪੰਜਾਬੀ ਗਾਇਕ ਸਿੰਗਾ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਸਿੰਗਾ ਨੇ ਆਪਣੇ ਲਾਈਵ ਸੈਸ਼ਨ ਦੌਰਾਨ ਕਰਨ ਔਜਲਾ ਤੇ ਸਿੰਗਾ ਵਿਚਾਲੇ ਜਾਰੀ ਵਿਵਾਦ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਦੱਸ ਦਈਏ ਕਿ ਬੀਤੇ ਦਿਨੀਂ ਕਰਨ ਔਜਲਾ ਤੇ ਗਾਇਕ ਰਾਕਾ ਵਿਚਾਲੇ ਵਿਵਾਦ ਸ਼ੁਰੂ ਹੋ ਗਿਆ ਹੈ। ਇਹ ਵਿਵਾਦ ਗੀਤਾਂ ਦੀ ਤਰਜ਼ ਨੂੰ ਲੈ ਕੇ ਹੋਇਆ ਹੈ। ਕਰਨ ਔਜਲਾ ਵੱਲੋਂ ਗਾਇਕ ਰਾਕਾ ਉੱਤੇ ਉਨ੍ਹਾਂ ਦੇ ਗੀਤ ਦੀ ਤਰਜ਼ ਚੋਰੀ ਕਾਪੀ ਕਰਨ ਦੇ ਦੋਸ਼ ਲਗਾਏ ਗਏ ਸਨ, ਜਿਸ ਦੇ ਚੱਲਦੇ ਗਾਇਕ ਰਾਕਾ ਨੇ ਆਪਣੇ ਇੱਕ ਗੀਤ ਰਾਹੀਂ ਕਰਨ ਔਜਲਾ ਨੂੰ ਜਵਾਬ ਦਿੱਤਾ ਸੀ। ਇਹ ਵਿਵਾਦ ਕਾਫੀ ਵੱਧ ਚੁੱਕਾ ਹੈ। ਹਾਲ ਹੀ ਵਿੱਚ ਗਾਇਕ ਸਿੰਗਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਫੈਨਜ਼ ਨਾਲ ਗੱਲਬਾਤ ਕਰਨ ਲਈ ਲਾਈਵ ਆਏ। ਇਸ ਦੌਰਾਨ ਸਿੰਗਾ ਨੇ ਕਰਨ ਔਜਲਾ ਤੇ ਰਾਕਾ ਦੇ ਵਿਵਾਦ ਬਾਰੇ ਵੀ ਕਈ ਗੱਲਾਂ ਕੀਤੀਆਂ ਹਨ। ਗਾਇਕ ਸਿੰਗਾ ਨੇ ਆਪਣੇ ਵੀਡੀਓ ਸਾਂਝੀ ਕਰਦੇ ਹੋਏ ਕਰਨ ਔਜਲਾ ਅਤੇ ਰਾਕਾ ਦੀ ਚੱਲ ਰਹੀ ਸੋਸ਼ਲ ਮੀਡੀਆ Controversy ਬਾਰੇ ਬਿਆਨ ਦਿੱਤਾ।
.
Punjabi singer Singa's entry in the controversy of Karan Aujla and Raka, reminded Sidhu Moosewala of admonition!
.
.
.
#singga #punjabisinger #karanaujla

Share This Video


Download

  
Report form
RELATED VIDEOS