ਪੰਜਾਬ ਵਿੱਚ ਬੀਤੇ ਦੇ ਦਿਨ ਤੋਂ ਧੁੰਦ ਤੋਂ ਪੰਜਾਬੀਆਂ ਨੂੰ ਰਾਹਤ ਮਿਲੀ ਪਰ ਹਵਾਵਾਂ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਪੰਜਾਬ ਵਿੱਚ ਕੜਾਕੇ ਦੀ ਧੁੱਪ ਨਿਕਲੀ ਹੈ ਅਤੇ ਇਸ ਨਾਲ ਲੋਕਾਂ ਨੂੰ ਰਾਹਤ ਮਿਲੇਗੀ।ਉੱਤਰੀ ਭਾਰਤ 'ਚ ਪੈ ਰਹੀ ਕੜਾਕੇ ਦੀ ਠੰਡ ਦੇ ਵਿਚਕਾਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕਈ ਸੂਬਿਆਂ 'ਚ ਅਗਲੇ ਪੰਜ ਦਿਨਾਂ ਤੱਕ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਵਾਲੀ ਹੈ, ਇਸ ਤੋਂ ਬਾਅਦ ਹੀ ਸਥਿਤੀ 'ਚ ਸੁਧਾਰ ਹੋਵੇਗਾ। ਪੰਜਾਬ ਵਿੱਚ ਬੀਤੇ ਦਿਨੀ ਨਿਕਲੀ ਧੁੱਪ ਕਰਕੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ ਅਤੇ ਕੱਲ੍ਹ ਕੁਝ ਠੰਡ ਤੋਂ ਥੋਰੀ ਰਾਹਤ ਵੀ ਮਿਲੀ ਹੈ।ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਤਿੰਨ ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਜਾਰੀ ਰਹਿਣ ਦੀ ਸੰਭਾਵਨਾ ਹੈ। ਕਿਹਾ ਜਾ ਰਿਹਾ ਹੈ ਕਿ ਦੋ ਦਿਨਾਂ ਬਾਅਦ ਯਾਨੀ 29 ਜਨਵਰੀ ਤੋਂ ਠੰਢ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ।
.
Sunshine made people happy, but when will you get relief from the fog and bitter cold! Know the weather forecast!
.
.
.
#punjabnews #weathernews #punjabweather