ਕਤੂਰੇ ਦਿਖਾਉਣ ਦੇ ਬਹਾਨੇ ਇਹ 22ਸਾਲਾਂ ਨੌਜਵਾਨ 5 ਸਾਲਾਂ ਖੇਡਦਾ ਬੱਚਾ ਲੈ ਗਿਆ ਤੇ ਉਸ ਨਾਲ ਗ਼ਲਤ ਕੰਮ ਕਰਨ ਲੱਗਾ ਸੀ ਜੀ ਹਾਂ ਰੂਪ ਨਗਰ ਦੇ ਪਿੰਡ ਰਾਮਪੁਰ ਮਾਜਰੀ ਦੇ ਵਿੱਚ ਇੱਕ ਪੰਜ ਸਾਲ ਦੇ ਬੱਚੇ ਦੇ ਨਾਲ ਮੁੰਡੇ ਦੇ ਵੱਲੋਂ ਬਦ ਫੈਲੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਘਟਨਾ 23 ਜਨਵਰੀ ਦੀ ਦੱਸੀ ਜਾ ਰਹੀ ਹੈ ਜਦੋਂ ਸ਼ਾਮ ਦੇ ਵੇਲੇ ਪੰਜ ਸਾਲ ਦਾ ਗੁਰ ਫਤਿਹ ਸਿੰਘ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ। ਇਸ ਦੌਰਾਨ ਇੱਕ ਮਨੀ ਨਾਮ ਦਾ ਗੁਆਂਢੀਆਂ ਦਾ 22 ਸਾਲ ਦਾ ਮੁੰਡਾ ਉਸ ਨੂੰ ਫੁਸਲਾ ਕੇ ਅਤੇ ਕੁੱਤੇ ਦੇ ਬੱਚੇ ਦਿਖਾਣ ਬਹਾਨੇ ਨੇੜੇ ਦੇ ਜੰਗਲ ਵਿੱਚ ਲੈ ਗਿਆ। ਤੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਲਭਦੇ ਲਭਦੇ ਜਦੋ ਬੱਚੇ ਦੇ ਰੋਂ ਦੀ ਆਵਾਜ਼ ਸੁਣੀ ਤਾਂ ਬੱਚੇ ਨੂੰ ਮੁਲਜ਼ਮ ਛੱਡ ਕੇ ਓਥੋਂ ਭੱਜ ਗਿਆ ਕਿਹਾ ਜਾ ਰਿਹਾ ਇਸ ਦੌਰਾਨ ਦਰਿੰਦੇ ਨੇ ਬੱਚੇ ਨਾਲ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਅਸਫਲ ਰਿਹਾ ਤਾਂ ਬੱਚੇ ਦਾ ਗਲਾ ਦਬਾ ਕੇ ਮਾਰਨ ਦੀ ਵੀ ਕੋਸ਼ਿਸ਼ ਕੀਤੀ। ਪੁਲਿਸ ਵਲੋਂ 307 ਦਾ ਮਾਮਲਾ ਦਰਜ ਕਰਨ ਉਪਰੰਤ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
.
.
.
#rupnagarnews #latestnews #punjabpolice
~PR.182~