ਜੈਜ਼ੀ ਬੀ ਤੇ ਕਰਣ ਔਜਲਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਦੋਵੇਂ ਗਾਇਕ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਗਾਇਕ ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜੈਜ਼ੀ ਬੀ ਕਹਿ ਰਹੇ ਹਨ ਵੇਖਿਓ ਕੌਣ ਤੁਰਿਆ ਆਉਂਦਾ ਹੈ। ਜਿਸ ‘ਤੇ ਕਰਣ ਔਜਲਾ ਨੇ ਕਿਹਾ ਕਿ ਕੁੜੀਆਂ ਨੇ ਨਾਂਅ ਤੇਰਾ ਰੱਖਿਆ । ਜਿਉਂ ਹੀ ਜੈਜ਼ੀ ਬੀ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਫੈਨਸ ਦੇ ਵੱਲੋਂ ਇਸ ‘ਤੇ ਕਮੈਂਟ ਆਉਣੇ ਸ਼ੁਰੂ ਹੋ ਗਏ । ਇਸ ਦੇ ਨਾਲ ਹੀ ਦਰਸ਼ਕ ਇਹ ਵੀ ਕਿਆਸ ਲਗਾਉਣ ਲੱਗ ਪਏ ਕਿ ਕੀ ਦੋਵੇਂ ਗਾਇਕ ਇੱਕਠੇ ਕੋਈ ਗੀਤ ਲੈ ਕੇ ਆ ਰਹੇ ਹਨ । ਕਿਉਂਕਿ ਦੋਵਾਂ ਗਾਇਕਾਂ ਨੇ ਇਸ ਵੀਡੀਓ ‘ਚ ਗਾਇਕ ਕਰਣ ਔਜਲਾ ਨੇ ਇਹ ਹਿੰਟ ਵੀ ਦਿੱਤਾ ਹੈ ਕਿ ਗਾਹ ਪੈਣ ਵਾਲਾ ਹੈ।
.
.
.
#karanaujla #jazzyb #singers
~PR.182~