B Praak ਦੇ ਸ਼ੋਅ ’ਚ ਭੂਤਰੀ ਮੰਡੀਰ ਨੇ ਕਰ'ਤਾ ਕਾਂਡ, ਗਾਇਕ ਨੇ ਗਾਉਂਦੇ-ਗਾਉਂਦੇ ਨੇ ਅੱਧ ਵਿਚਾਲੇ ਪ੍ਰੋਗਰਾਮ ਕੀਤਾ ਬੰਦ |

Oneindia Punjabi 2024-01-09

Views 5

ਪੰਜਾਬੀ ਗਾਇਕ ਅਤੇ ਗੀਤਕਾਰ ਬੀ ਪ੍ਰਾਕ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਸੁਣ ਹਰ ਪਾਸੇ ਹੰਗਾਮਾ ਮੱਚ ਗਿਆ ਹੈ। ਦਰਅਸਲ, ਗਾਇਕ ਬੀ ਪ੍ਰਾਕ ਸ਼ਨੀਵਾਰ ਸ਼ਾਮ ਨੂੰ ਉੱਤਰ ਪ੍ਰਦੇਸ਼ ਦੇ ਇਟਾਵਾ ਮਹਾਉਤਸਵ ’ਚ ਪਰਫਾਰਮ ਕਰਨ ਪੁੱਜੇ। ਰਿਪੋਰਟ ਦੀ ਮੰਨੀਏ 15 ਹਜ਼ਾਰ ਦੇ ਕਰੀਬ ਦਰਸ਼ਕ ਇਸਦਾ ਹਿੱਸਾ ਬਣੇ। ਹਾਲਾਂਕਿ ਇਸ ਪ੍ਰੋਗਰਾਮ ਵਿੱਚ ਅਸਲ ਸਮਰੱਥਾ 5 ਹਜ਼ਾਰ ਲੋਕਾਂ ਨੂੰ ਰੱਖਣ ਦੀ ਸੀ। ਇਸ ਦੌਰਾਨ ਭੀੜ ਨੂੰ ਦੇਖਦੇ ਹੋਏ ਸ਼ੋਅ ਨੂੰ ਕਿਸੇ ਤਰ੍ਹਾਂ ਦੀ ਵੀ ਘਟਨਾ ਤੋਂ ਬਚਣ ਲਈ ਡੇਢ ਘੰਟੇ ਦੇ ਅੰਦਰ ਹੀ ਖ਼ਤਮ ਕਰ ਦਿੱਤਾ ਗਿਆ।ਅਧਿਕਾਰਕ ਐਲਾਨ ਮੁਤਾਬਕ ਬੀ ਪ੍ਰਾਕ ਦਾ ਸੰਗੀਤ ਪ੍ਰੋਗਰਾਮ ਸ਼ਨੀਵਾਰ ਸ਼ਾਮ 7 ਵਜੇ ਸ਼ੁਰੂ ਹੋਣ ਵਾਲਾ ਸੀ। ਹਾਲਾਂਕਿ ਸ਼ਾਮ 5 ਵਜੇ ਤੋਂ ਹੀ ਲੋਕ ਵੱਡੀ ਗਿਣਤੀ ’ਚ ਪ੍ਰੋਗਰਾਮ ਵਾਲੀ ਜਗ੍ਹਾ ’ਤੇ ਇਕੱਠੇ ਹੋ ਗਏ ਤੇ ਗਾਇਕ ਦੇ ਆਉਣ ਤੇ ਕੇਂਦਰ ਮੰਚ ’ਤੇ ਆਉਣ ਤੋਂ ਬਾਅਦ ਭੀੜ ਵਧਦੀ ਗਈ। ਜਿਸ ਤੋਂ ਬਾਅਦ 15 ਹਜ਼ਾਰ ਦੇ ਕਰੀਬ ਲੋਕਾਂ ਦਾ ਇਕੱਠ ਜਮਾ ਹੋ ਗਿਆ।
.
In B Praak's show, Mandir did the incident, the singer stopped singing in the middle of the program.
.
.
.
#bpraak #bollywoodsinger #bollywoodnews

Share This Video


Download

  
Report form
RELATED VIDEOS