ਪੰਜਾਬ ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਕੁਲਵੰਤ ਸਿੰਘ ਰਾਊਕੇ ਨੂੰ ਉਸ ਦੇ ਚਾਚੇ ਦੀ ਮੌਤ ਦੇ ਮੱਦੇਨਜ਼ਰ ਛੇ ਦਿਨਾਂ ਦੀ ਪੈਰੋਲ ਦਿਤੀ ਹੈ। ਡੀ.ਐਸ.ਪੀ. (ਮੋਗਾ ਦੇ ਨਿਹਾਲ ਸਿੰਘ ਵਾਲਾ ਸਬ-ਡਵੀਜ਼ਨ) ਮਨਜੀਤ ਸਿੰਘ ਨੇ ਦਸਿਆ ਕਿ ਰਾਊਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਮੋਗਾ ’ਚ ਅਪਣੇ ਪਿੰਡ ਜਾ ਰਿਹਾ ਹੈ।ਅੰਮ੍ਰਿਤਪਾਲ ਸਿੰਘ ਅਤੇ ਵਾਰਿਸ ਪੰਜਾਬ ਦੇ 9 ਹੋਰ ਮੈਂਬਰਾਂ ਨੂੰ ਮਾਰਚ 2023 ਵਿਚ ਸੰਗਠਨ ’ਤੇ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਡਿਬਰੂਗੜ੍ਹ ਜੇਲ੍ਹ ਵਿਚ ਰਖਿਆ ਗਿਆ ਹੈ। ਰਾਊਕੇ ਕਿਸੇ ਵੀ ਮਕਸਦ ਲਈ ਜੇਲ੍ਹ ਤੋਂ ਬਾਹਰ ਆਉਣ ਵਾਲਾ ਪਹਿਲਾ ਵਿਅਕਤੀ ਹੈ। ਦਲਜੀਤ ਸਿੰਘ ਕਲਸੀ, ਪਪਲਪ੍ਰੀਤ ਸਿੰਘ, ਵਰਿੰਦਰ ਸਿੰਘ ਜੌਹਲ, ਗੁਰਮੀਤ ਸਿੰਘ ਬੁੱਕਣਵਾਲਾ, ਹਰਜੀਤ ਸਿੰਘ, ਭਗਵੰਤ ਸਿੰਘ, ਬਸੰਤ ਸਿੰਘ ਅਤੇ ਗੁਰਿੰਦਰਪਾਲ ਸਿੰਘ ਔਜਲਾ ਹੁਣ ਅਸਾਮ ਜੇਲ੍ਹ ’ਚ ਬੰਦ ਸੰਗਠਨ ਦੇ ਹੋਰ ਮੈਂਬਰ ਹਨ।
.
Amritpal Singh's partner Kulwant Singh Rauke released on parole from Assam Jail.
.
.
.
#amritpalsingh #kulwantsingh rauke #assamjail