ਬਰੈਂਪਟਨ ਦੇ ਤਿੰਨ ਵਸਨੀਕਾਂ ’ਤੇ ਇਕ ਹਜ਼ਾਰ ਡਾਲਰ ਦਾ ਮੱਖਣ ਤੇ ਦੇਸੀ ਘਿਓ ਚੋਰੀ ਕਰਨ ਦੇ ਦੋਸ਼ ਲੱਗੇ ਹਨ।ਬਰੈਂਪਟਨ ਨਾਲ ਸਬੰਧਤ ਤਿੰਨ ਜਣਿਆਂ ਨੂੰ ਉਨਟਾਰੀਓ ਦੇ ਗੁਐਲਫ ਸ਼ਹਿਰ ਵਿਖੇ ਮੱਖਣ ਅਤੇ ਘਿਉ ਚੋਰੀ ਕਰਨ ਦੇ ਮਾਮਲੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਗੁਐਲਫ ਪੁਲਿਸ ਵੱਲੋਂ ਇਨ੍ਹਾਂ ਕੋਲੋਂ ਇਕ ਹਜ਼ਾਰ ਡਾਲਰ ਮੁੱਲ ਦਾ ਮੱਖਣ ਅਤੇ ਦੇਸੀ ਘਿਉ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਨੂੰ ਗੁਐਲਫ ਦੇ ਦੱਖਣੀ ਇਲਾਕੇ ਵਿਚ ਸਥਿਤ ਇਕ ਗਰੌਸਰੀ ਸਟੋਰ ’ਤੇ ਸੱਦਿਆ ਗਿਆ ਜਿਥੇ ਦੋ ਜਣੇ ਬਗੈਰ ਅਦਾਇਗੀ ਕੀਤਿਆਂ ਹੀ ਮੱਖਣ ਅਤੇ ਘਿਉ ਲੈ ਕੇ ਫਰਾਰ ਹੋ ਗਏ। ਮੌਕੇ ’ਤੇ ਪੁੱਜੇ ਅਫਸਰਾਂ ਨੇ ਚੋਰੀ ਦੀ ਵਾਰਦਾਤ ਦੌਰਾਨ ਵਰਤੀ ਗੱਡੀ ਲੱਭ ਲਈ ਜੋ ਨੇੜੇ ਹੀ ਇਕ ਹੋਰ ਗਰੌਸਰੀ ਸਟੋਰ ’ਤੇ ਖੜ੍ਹੀ ਸੀ।
.
Now butter and desi ghee started to be stolen in Canada, 3 arrested for stealing butter and desi ghee.
.
.
.
#canadanews #canada #thiefnews
~PR.182~