ਅਨਮੋਲ ਕਵਾਤਰਾ ਪੰਜਾਬੀ ਇੰਡਸਟਰੀ ਦੇ ਸਫਲ ਗਾਇਕਾਂ ਵਿੱਚੋਂ ਇੱਕ ਰਿਹਾ ਹੈ। ਉਸ ਨੇ ਆਪਣੇ ਕਰੀਅਰ ਨੂੰ ਸਮਾਜ ਭਲਾਈ ਦੇ ਕੰਮ ਕਰਨ ਲਈ ਕੁਰਬਾਨ ਕੀਤਾ। ਹੁਣ ਉਹ ਨਿਰਸੁਆਰਥ ਮਨ ਦੇ ਨਾਲ ਲੋਕ ਸੇਵਾ 'ਚ ਰੁੱਝਿਆ ਹੋਇਆ ਹੈ ਅਤੇ ਪੰਜਾਬ ਦੇ ਨਾਲ ਨਾਲ ਦੁਨੀਆ ਭਰ ਵਿੱਚ ਉਸ ਦੇ ਇਸ ਕੰਮ ਦੀ ਸ਼ਲਾਘਾ ਹੋ ਰਹੀ ਹੈ।ਹੁਣ ਕੈਨੇਡਾ ਦੇ ਸੂਬੇ ਓਨਟਾਰੀਓ ਦੀ ਸਰਕਾਰ ਨੇ ਅਨਮੋਲ ਕਵਾਤਰਾ ਦਾ ਖਾਸ ਸਨਮਾਨ ਕੀਤਾ ਹੈ। ਇਸ ਦੇ ਲਈ ਉਸ ਨੂੰ ਖਾਸ ਸਰਟੀਫਿਕੇਟ ਵੀ ਦਿੱਤਾ ਗਿਆ ਹੈ, ਜਿਸ 'ਤੇ ਬਰੈਂਪਟਨ ਦੇ ਐਮਪੀ ਵਿਕ ਢਿੱਲੋਂ ਦੇ ਸਾਈਨ ਹਨ। ਢਿੱਲੋਂ ਨੇ ਓਨਟਾਰੀਓ ਦੀ ਸਰਕਾਰ ਵੱਲੋਂ ਕਵਾਤਰਾ ਨੂੰ ਉਨ੍ਹਾਂ ਦੇ ਦੇਸ਼ ਦੇ ਲੋਕਾਂ ਦੀ ਸੇਵਾ ਕਰਨ ਲਈ ਧੰਨਵਾਦ ਕੀਤਾ ਹੈ।
.
Anmol Kwatra received a special honor from the Canadian government, thanks to the government for sharing the post!
.
.
.
#anmolkwatra #canadagovernmnet #punjabnews
~PR.182~