ਜੋੜੇ ਦਾ ਸ਼ਰਮਨਾਕ ਕਾਰਾ! 7 ਦਿਨਾਂ ਦੀ ਬੱਚੀ 'ਤੇ ਜ਼ਰਾ ਜਿਹਾ ਵੀ ਨਹੀਂ ਕੀਤਾ ਤਰਸ, CCTV ‘ਚ ਹੋਏ ਕੈਦ|OneIndia Punjabi

Oneindia Punjabi 2023-12-25

Views 4

ਚੰਡੀਗੜ੍ਹ ਦੇ ਸੈਕਟਰ-43 ਸਥਿਤ ਬੱਸ ਸਟੈਂਡ ਦੇ ਮਹਿਲਾ ਬਾਥਰੂਮ ’ਚ ਇਕ ਨਵਜੰਮੀ ਬੱਚੀ ਨੂੰ ਲਵਾਰਸ ਹਾਲਤ ’ਚ ਮਿਲੀ। ਸੂਚਨਾ ਮਿਲਣ ’ਤੇ ਪੁਲਿਸ ਨੇ ਲੜਕੀ ਨੂੰ ਸੈਕਟਰ-16 ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ। ਜਾਂਚ ਦੌਰਾਨ ਡਾਕਟਰਾਂ ਨੇ ਮੰਨਿਆ ਕਿ ਉਸ ਦੀ ਉਮਰ ਕਰੀਬ 7 ਦਿਨ ਸੀ। ਲੜਕੀ ਦੀ ਹਾਲਤ ਸਥਿਰ ਬਣੀ ਹੋਈ ਹੈ। ਪੁਲਿਸ ਨੇ ਇਸ ਮਾਮਲੇ ਵਿਚ ਅਣਪਛਾਤੇ ਮਾਪਿਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਮੁਤਾਬਿਕ ਜਦੋਂ ਕਰਮਚਾਰੀ ਸਫ਼ਾਈ ਕਰਨ ਲਈ ਬੱਸ ਸਟੈਂਡ ਦੇ ਬਾਥਰੂਮ ਵਿਚ ਪਹੁੰਚਿਆ ਤਾਂ ਉਸ ਨੇ ਇਕ ਨਵਜੰਮੇ ਬੱਚੇ ਨੂੰ ਕੰਬਲ ਵਿਚ ਲਪੇਟਿਆ ਦੇਖਿਆ। ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਬਾਥਰੂਮ ’ਚ ਬੱਚੀ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਜਦੋਂ ਸੀਸੀਟੀਵੀ ਫੁਟੇਜ ਦੇਖੀ ਗਈ ਤਾਂ ਪਤਾ ਲੱਗਾ ਕਿ ਬਾਥਰੂਮ ਕੋਲ ਇਕ ਲੜਕਾ ਅਤੇ ਇਕ ਲੜਕੀ ਕਾਫ਼ੀ ਦੇਰ ਤੱਕ ਖੜ੍ਹੇ ਨਜ਼ਰ ਆ ਰਹੇ ਸਨ।
.
Shameful behavior of the couple! The 7-day-old girl was not even spared, captured on CCTV.
.
.
.
#chandigarhnews #punjabnews #latestnews

Share This Video


Download

  
Report form
RELATED VIDEOS