ਪਾਕਿਸਤਾਨ ਦੀ ਪਹਿਲੀ ਹਿੰਦੂ ਕੁੜੀ ਮਨੀਸ਼ਾ ਰੋਪੇਟਾ ਨੂੰ ਸਿੰਧ ਵਿਚ ਡਿਪਟੀ ਸੁਪਰਡੈਂਟ ਆਫ਼ ਪੁਲਸ (ਡੀ. ਐੱਸ. ਪੀ.) ਨਿਯੁਕਤ ਕੀਤਾ ਗਿਆ ਹੈ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਰੋਪੇਟਾ ਨੇ ਨਾ ਸਿਰਫ਼ ਪਾਕਿਸਤਾਨ ਦੀਆਂ ਪੁਸ਼ਤੈਨੀ ਪਾਬੰਦੀਆਂ ਨੂੰ ਤੋੜਿਆ, ਸਗੋਂ 26 ਸਾਲ ਦੀ ਉਮਰ ’ਚ ਸਰਕਾਰੀ ਅਹੁਦੇ ’ਤੇ ਨਿਯੁਕਤ ਹੋਣ ਵਾਲੀ ਪਹਿਲੀ ਹਿੰਦੂ ਔਰਤ ਬਣ ਕੇ ਸਭ ਨੂੰ ਹੈਰਾਨ ਕਰ ਦਿੱਤਾ। ਉਸ ਨੂੰ 2022 ’ਚ ਸਿੰਧ ਸੂਬੇ ਵਿਚ ਉੱਚ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਸੀ।ਡੀ. ਐੱਸ. ਪੀ. ਵਜੋਂ ਆਪਣੀ ਨਿਯੁਕਤੀ ਤੋਂ ਬਾਅਦ ਰੋਪੇਟਾ ਨੇ ਕਿਹਾ ਕਿ ਬਚਪਨ ਤੋਂ ਹੀ ਮੈਂ ਅਤੇ ਮੇਰੀਆਂ ਭੈਣਾਂ ਨੇ ਪੁਰਖਿਆਂ ਦਾ ਉਹੀ ਪੁਰਾਣਾ ਸਿਸਟਮ ਦੇਖਿਆ ਹੈ, ਜਿੱਥੇ ਕੁੜੀਆਂ ਨੂੰ ਕਿਹਾ ਜਾਂਦਾ ਹੈ ਕਿ ਜੇਕਰ ਉਹ ਪੜ੍ਹ ਕੇ ਕੰਮ ਕਰਨਾ ਚਾਹੁੰਦੀਆਂ ਹਨ ਤਾਂ ਉਹ ਅਧਿਆਪਕ ਜਾਂ ਡਾਕਟਰ ਹੀ ਬਣ ਸਕਦੀਆਂ ਹਨ।
.
This Hindu girl in Pakistan! Surprised everyone with your position!
.
.
.
#pakistannews #indiangirl #ManishaRopeta
~PR.182~