ਮੋਹਾਲੀ ਪੁਲਿਸ ਨੇ 6 ਸਾਲ ਪਹਿਲਾਂ ਗਾਇਕ ਨਵਜੋਤ ਸਿੰਘ ਉਰਫ਼ ਈਸਾਪੁਰੀਆ ਵਿਰਕ ਦੇ ਕਤਲ ਦਾ ਮਾਮਲਾ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਆਪਣੇ ਐਕਸ ਹੈਂਡਲ 'ਤੇ ਇਸ ਦੀ ਪੁਸ਼ਟੀ ਕੀਤੀ ਹੈ।ਸੀਆਈਏ ਮੁਹਾਲੀ ਪੁਲਿਸ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦੋਂ ਉਨ੍ਹਾਂ ਵਲੋਂ ਛੇ ਸਾਲ ਪਹਿਲਾਂ ਕਤਲ ਹੋਏ ਗਾਇਕ ਈਸਾਪੁਰੀਆ ਵਿਰਕ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੀ ਜਾਣਕਾਰੀ ਖੁਦ ਡੀਜੀਪੀ ਗੌਰਵ ਯਾਦਵ ਵੱਲੋਂ ਟਵੀਟ ਕਰਕੇ ਦਿੱਤੀ ਗਈ ਹੈ। ਟਵੀਟ ਕਰਦਿਆਂ ਡੀਜੀਪੀ ਨੇ ਲਿਖਿਆ ਕਿ 6 ਸਾਲਾਂ ਬਾਅਦ ਗਾਇਕ ਨਵਜੋਤ ਸਿੰਘ ਉਰਫ ਈਸਾਪੁਰੀਆ ਵਿਰਕ ਦੇ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਆਖਿਰ ਇਨਸਾਫ ਮਿਲ ਗਿਆ ਹੈ।
.
Finally, the killer of the Punjabi singer was caught, he had shot and killed, now he got justice!
.
.
.
#NavjotSinghIsapuria #IsapuriaVirk #PunjabPolice