ਕਾਂਗਰਸੀ ਆਗੂ ਨੂੰ ਸਿਹਤ ਦਾ ਬਹਾਨਾ ਬਣਾ, ਜੇਲ੍ਹ 'ਚੋਂ ਬਾਹਰ ਆ ਭੰਗੜਾ ਪਾਉਣਾ ਪਿਆ ਭਾਰੀ! |OneIndia Punjabi

Oneindia Punjabi 2023-12-13

Views 0

ਜੇਲ੍ਹ ’ਚ ਬੰਦ ਯੂਥ ਕਾਂਗਰਸੀ ਆਗੂ ਸਰਵੋਤਮ ਸਿੰਘ ਉਰਫ਼ ਲੱਕੀ ਸੰਧੂ ਵੱਲੋਂ ਵਿਆਹ ’ਚ ਭੰਗੜਾ ਪਾਉਣ ਦੇ ਮਾਮਲੇ ’ਚ ਪੁਲਸ ਕਮਿਸ਼ਨਰ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਮਾਮਲੇ ’ਚ ਲੱਕੀ ਸੰਧੂ ਨੂੰ ਵਿਆਹ ’ਚ ਲੈਣ ਜਾਣ ਵਾਲੇ ਦੋਵੇਂ ਏ. ਐੱਸ. ਆਈ. ਕੁਲਦੀਪ ਸਿੰਘ ਅਤੇ ਮੰਗਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਖ਼ਿਲਾਫ਼ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜੇਲ੍ਹ ਵਿਭਾਗ ਦੇ ਡਾਕਟਰਾਂ ਅਤੇ ਹੋਰ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ। ਦਰਅਸਲ ਵਿਆਹ ਸਮਾਰੋਹ ’ਚ ਲੱਕੀ ਸੰਧੂ ਦੀ ਵੀਡੀਓ ਬਣ ਗਈ ਸੀ, ਜੋ ਕਿ ਵਾਇਰਲ ਹੋਣ ਤੋਂ ਬਾਅਦ ਸ਼ਿਕਾਇਤਕਰਤਾ ਨੇ ਮੁੱਖ ਮੰਤਰੀ ਅਤੇ ਡੀ. ਜੀ. ਪੀ. ਸਮੇਤ ਹੋਰ ਅਧਿਕਾਰੀਆਂ ਨੂੰ ਸ਼ਿਕਾਇਤ ਭੇਜੀ ਸੀ।
.
The Congress leader had to come out of jail and put on heavy Bhangra on the pretext of health!
.
.
.
#LuckySandhu #InstagramInfluencerJasneet #PunjabCongress
~PR.182~

Share This Video


Download

  
Report form
RELATED VIDEOS