ਪੰਜਾਬ 'ਚ ਇਸ ਸਮੇਂ ਹਾਲਾਤ ਕਾਫੀ ਖਰਾਬ ਹਨ। ਪੰਜਾਬ ਦੀ ਅੱਧੀ ਜਵਾਨੀ ਨਸ਼ੇ ਨੇ ਰੋਲ ਦਿੱਤੀ ਹੈ। ਪੰਜਾਬ ਸਰਕਾਰ ਸੂਬੇ 'ਚ ਨਸ਼ੇ ਨੂੰ ਠੱਲ ਪਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਹੁਣ ਇਸ ਦੇ ਵਿੱਚ ਪੰਜਾਬ ਪੁਲਿਸ ਵੀ ਸ਼ਾਮਲ ਹੋ ਗਈ ਹੈ ਅਤੇ ਨਾਲ ਹੀ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਵਧ ਚੜ੍ਹ ਕੇ ਇਸ ਮੁਹਿੰਮ 'ਚ ਹਿੱਸਾ ਲੈ ਰਹੇ ਹਨ।ਹੁਣ ਇਸ ਮੁਹਿੰਮ ਨਾਲ ਮਨਕੀਰਤ ਔਲਖ, ਬਿਨੂੰ ਢਿੱਲੋਂ, ਰੁਪਿੰਦਰ ਰੂਪੀ, ਨਿਰਮਲ ਰਿਸ਼ੀ, ਰਾਜਵੀਰ ਜਵੰਧਾ ਸਮੇਤ ਹੋਰ ਕਈ ਪੰਜਾਬੀ ਕਲਾਕਾਰ ਜੁੜ ਗਏ ਹਨ। ਇਸੇ ਸਿਲਸਿਲੇ 'ਚ 16 ਨਵੰਬਰ ਨੂੰ ਲੁਧਿਆਣਾ ਵਿਖੇ ਸਵੇਰੇ 7 ਵਜੇ ਸਾਈਕਲ ਰੈਲੀ ਕੱਢੀ ਜਾ ਰਹੀ ਹੈ, ਜਿਸ ਰਾਹੀਂ ਲੁਧਿਆਣਾ ਵਾਸੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾਵੇਗਾ।
.
Punjabi industry met with Punjab police, started such a campaign that people will repent from drugs!
.
.
.
#punjabiindustry #punjabpolice #drugsinpunjab