ਬੀਤੇ ਦਿਨ ਅਮਰੀਕਾ 'ਚ ਸਿੱਖ ਨੌਜਵਾਨ ਨਸਲੀ ਹਮਲੇ ਦਾ ਸ਼ਿਕਾਰ ਹੋਇਆ, ਜਿਸ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਰੜੀ ਨਿੰਦਾ ਕੀਤੀ ਹੈ ਤੇ ਨਾਲ ਹੀ ਇਸ ਘਟਨਾ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਦਰਅਸਲ ਬੀਤੇ ਦਿਨੀਂ ਨਿਊਯਰਕ 'ਚ 19 ਸਾਲਾਂ ਸਿੱਖ ਨੌਜਵਾਨ 'ਤੇ ਹਮਲਾ ਹੋਇਆ ਸੀ | ਦੱਸਦਈਏ ਪੀੜਤ ਬਸ 'ਚ ਸਫ਼ਰ ਕਰ ਰਿਹਾ ਸੀ ਕਿ ਇੱਕ ਨੌਜਵਾਨ ਉਸ ਕੋਲ ਆਉਂਦਾ ਹੈ ਤੇ ਸਿੱਖ ਨੌਜਵਾਨ ਦੀ ਦਸਤਾਰ ਵਲ ਇਸ਼ਾਰਾ ਕਰਕੇ ਬੋਲਦਾ ਹੈ ਕਿ ਇਹ ਸਾਡੇ ਦੇਸ਼ 'ਚ ਨਹੀਂ ਪਹਿਨਦੇ | ਜਿਸ ਪਿੱਛੋਂ ਹਮਲਾਵਰ ਪੀੜਤ ਦੀ ਕੁੱਟਮਾਰ ਸ਼ੁਰੂ ਕਰ ਦਿੰਦਾ ਹੈ ਤੇ ਫ਼ਿਰ ਉਥੋਂ ਫ਼ਰਾਰ ਹੋ ਜਾਂਦਾ |
.
Ethnic attack on Sikh youth again in America, SGPC President Dhami is worried.
.
.
.
#americanews #sikhism #punjabiboy