ਜਲੰਧਰ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਨਿਰਭਉ ਸਿੰਘ ਗਿੱਲ ਦੀ ਅਦਾਲਤ ਨੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ ਵਿੱਚ ਪੰਜਾਬੀ ਗਾਇਕ ਮਾਸਟਰ ਸਲੀਮ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਮਾਸਟਰ ਸਲੀਮ ਵੱਲੋਂ ਐਡਵੋਕੇਟ ਪੰਕਜ ਸ਼ਰਮਾ ਨੇ ਅਦਾਲਤ 'ਚ ਦਲੀਲ ਪੇਸ਼ ਕੀਤੀ ਕਿ ਮਾਸਟਰ ਸਲੀਮ ਇਸ ਮਾਮਲੇ ਵਿੱਚ ਪੁਲਸ ਸਾਹਮਣੇ ਪੇਸ਼ ਹੋ ਕੇ ਜਾਂਚ 'ਚ ਪੂਰਾ ਸਹਿਯੋਗ ਦੇ ਰਿਹਾ ਹੈ, ਇਸ ਲਈ ਇਸ ਮਾਮਲੇ 'ਚ ਉਸ ਦੀ ਗ੍ਰਿਫ਼ਤਾਰੀ ਦੀ ਕੋਈ ਲੋੜ ਨਹੀਂ ਹੈ। ਸਲੀਮ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮਾਣਯੋਗ ਜੱਜ ਨੇ ਕੇਸ ਵਿੱਚ ਮਾਸਟਰ ਸਲੀਮ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ। ਇਸ ਮਾਮਲੇ ਵਿੱਚ ਮਾਸਟਰ ਸਲੀਮ ਨੂੰ ਪਹਿਲਾਂ ਹੀ ਗ੍ਰਿਫ਼ਤਾਰੀ ਸਟੇਅ ਮਿਲ ਚੁੱਕੀ ਸੀ।
.
The court announced this decision to Master Salim, who was involved in the case of inciting religious feelings!
.
.
.
#mastersaleem #court #punjabnews