ਪੰਜਾਬ ਦੇ ਮੰਨੇ-ਪ੍ਰਮੰਨੇ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ 6 ਮਹੀਨੇ ਪਹਿਲਾਂ ਜਾਂਚ ਏਜੰਸੀ ਐੱਨ. ਆਈ. ਏ. ਨੇ ਮੋਹਾਲੀ ਏਅਰਪੋਰਟ ’ਤੇ ਦੁਬਈ ਜਾਣ ਤੋਂ ਰੋਕ ਲਿਆ ਸੀ। ਮਨਕੀਰਤ ਔਲਖ ਖ਼ਿਲਾਫ਼ ਏਜੰਸੀ ਵਲੋਂ ਲੁਕਆਊਟ ਸਰਕੁਲਰ ਜਾਰੀ ਕੀਤਾ ਗਿਆ ਸੀ।ਮਨਕੀਰਤ ਔਲਖ ਨੂੰ ਪਿਛਲੇ ਸਾਲ ਜੇਲ ਵਿਚ ਬੰਦ ਲਾਰੈਂਸ ਬਿਸ਼ਨੋਈ ਦੇ ਵਿਰੋਧੀ ਗੈਂਗ ਦਵਿੰਦਰ ਬੰਬੀਹਾ ਤੋਂ ਧਮਕੀ ਵੀ ਮਿਲੀ ਸੀ। ਇਹ ਧਮਕੀ ਬਿਸ਼ਨੋਈ ਅਤੇ ਉਸ ਦੇ ਸਾਥੀ ਗੈਂਗਸਟਰ ਗੋਲਡੀ ਬਰਾੜ ਵਲੋਂ ਸਿੱਧੂ ਮੂਸੇਵਾਲਾ ਦੀ ਮਈ, 2022 ਵਿਚ ਹੋਈ ਹੱਤਿਆ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਦਿੱਤੀ ਗਈ ਸੀ। ਇਸ ਧਮਕੀ ਤੋਂ ਬਾਅਦ ਮਨਕੀਰਤ ਔਲਖ ਨੇ ਪੰਜਾਬ ਪੁਲਸ ਕੋਲੋਂ ਸੁਰੱਖਿਆ ਦੀ ਵੀ ਮੰਗ ਕੀਤੀ ਸੀ। ਦੱਸ ਦਈਏ ਕਿ ਸਾਲ 2014 ਵਿਚ ਮਨਕੀਰਤ ਔਲਖ ਨੇ ਰੋਪੜ ਦੀ ਜੇਲ੍ਹ ਵਿਚ ਇਕ ਸ਼ੋਅ ਕੀਤਾ ਸੀ।
.
Mankirat Aulakh caught in a new controversy, agencies are searching for evidence.
.
.
.
#mankirataulakh #sidhumoosewala #punjabnews