ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕੀਤਾ ਗਿਆ। ਦੱਸਦਈਏ ਕਿ ਪੁਲਿਸ ਨੇ ਤੜਕੇ 5 ਵਜੇ ਸੁਖਪਾਲ ਖਹਿਰਾ ਦੀ ਚੰਡੀਗੜ੍ਹ ਰਿਹਾਇਸ਼ ਉਤੇ ਰੇਡ ਕੀਤੀ। ਜਿਸ ਤੋਂ ਬਾਅਦ ਜਲਾਲਾਬਾਦ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ। ਸੁੱਖਪਾਲ ਖਹਿਰਾ ਦੀ ਗ੍ਰਿਫਤਾਰੀ 2015 ਦੇ NDPS ਮਾਮਲੇ 'ਚ ਹੋਈ ਹੈ। ਅੱਠ ਸਾਲਾਂ ਬਾਅਦ ਖਹਿਰਾ ਨੂੰ ਹਿਰਾਸਤ 'ਚ ਲਿਆ ਗਿਆ ਹੈ | ਗ੍ਰਿਫਤਾਰੀ ਦੌਰਾਨ ਕਾਫੀ ਦੇਰ ਤੱਕ ਪੁਲਿਸ ਤੇ ਸੁਖਪਾਲ ਖਹਿਰਾ ਦੀ ਆਪਸ ਵਿਚ ਬਹਿਸ ਵੀ ਚੱਲਦੀ ਰਹੀ ਹੈ। ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ | ਜਦੋਂ ਪੁਲਿਸ ਸੁੱਖਪਾਲ ਖਹਿਰਾ ਨੂੰ ਗ੍ਰਿਫ਼ਤਾਰ ਕਰਕੇ ਲੈਕੇ ਜਾ ਰਹੀ ਸੀ ਤਾਂ ਉਨ੍ਹਾਂ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
.
Sukhpal Khaira was arrested by the police, there was a stir in politics.
.
.
.
#SukhpalKhaira #PunjabPolice #CongressMLA
~PR.182~