ਵਿਦੇਸ਼ਾਂ 'ਚੋਂ ਲਗਾਤਾਰ ਪੰਜਾਬੀ ਨੌਜਵਾਨਾਂ ਦੀ ਮੌਤ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ | ਅਜਿਹੀ ਇੱਕ ਮੰਦਭਾਗੀ ਖ਼ਬਰ ਪੁਰਤਗਾਲ ਤੋਂ ਸਾਹਮਣੇ ਆਈ ਹੈ | ਜਿੱਥੇ ਪਿੰਡ ਪੱਲ੍ਹਾ ਦੇ 27 ਸਾਲਾਂ ਨੌਜਵਾਨ ਕੁਲਦੀਪ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕੁਲਦੀਪ ਸਿੰਘ ਨਵੰਬਰ 2022 'ਚ ਪੁਰਤਗਾਲ ਵਿਖੇ ਰੋਜ਼ੀ-ਰੋਟੀ ਲਈ ਗਿਆ ਸੀ | ਕੁਲਦੀਪ ਸਿੰਘ ਦੀ ਮੌਤ ਦੀ ਖ਼ਬਰ ਸੁਣਦੇ ਹੀ ਪਰਿਵਾਰ ਤੇ ਪਿੰਡ 'ਚ ਸੋਗ ਦੀ ਲਹਿਰ ਦੌੜ ਪਈ । ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋਇਆ ਹੈ। ਬੜੀ ਹੀ ਮੁਸ਼ਕਿਲ ਨਾਲ ਕੁਲਦੀਪ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਗਈ ਤੇ ਉਸਦਾ ਅੰਤਿਮ ਸਸਕਾਰ ਉਸਦੇ ਜੱਦੀ ਪਿੰਡ 'ਚ ਕੀਤਾ ਗਿਆ |
.
An unfortunate incident happened to a Punjabi youth who went abroad not even a year ago.
.
.
.
#amritsarnews #portugal #heartattack