ਪੰਜਾਬੀ ਗਾਇਕ Shubh ਦੀਆਂ ਨਹੀਂ ਘਟੀਆਂ ਮੁਸ਼ਕਿਲਾਂ, ਮਸ਼ਹੂਰ ਕੰਪਨੀ ਨੇ ਸਪੋਂਸਰਸ਼ਿਪ ਲਈ ਵਾਪਿਸ |OneIndia Punjabi

Oneindia Punjabi 2023-09-20

Views 4

ਪੰਜਾਬੀ ਗਾਇਕ ਸ਼ੁੱਭ ਇਨ੍ਹੀਂ ਦਿਨੀਂ ਲਗਾਤਾਰ ਵਿਵਾਦਾਂ ’ਚ ਹਨ। ਬੀਤੇ ਦਿਨੀਂ ਸ਼ੁੱਭ ਦੇ ਮੁੰਬਈ ’ਚ ਹੋਣ ਵਾਲੇ ਕਾਰਡੇਲੀਆ ਕਰੂਜ਼ ਸ਼ੋਅ ਦੇ ਭਾਜਪਾ ਦੇ ਯੁਵਾ ਮੋਰਚਾ ਦੇ ਪ੍ਰਧਾਨ ਤੇ ਉਨ੍ਹਾਂ ਦੇ ਵਰਕਰਾਂ ਵਲੋਂ ਪੋਸਟਰ ਪਾੜੇ ਗਏ। ਫਿਰ ਇਸ ਤੋਂ ਬਾਅਦ ਵਿਰਾਟ ਕੋਹਲੀ ਨੇ ਸ਼ੁੱਭ ਨੂੰ ਇੰਸਟਾਗ੍ਰਾਮ ’ਤੇ ਅਨਫਾਲੋਅ ਕਰ ਦਿੱਤਾ। ਹੁਣ ਮਸ਼ਹੂਰ ਇਲੈਕਟ੍ਰਾਨਿਕ ਕੰਪਨੀ ਬੋਟ ਨੇ ਸ਼ੁੱਭ ਦੇ ਇਸ ਸ਼ੋਅ ਦੀ ਸਪਾਂਰਸ਼ਿਪ ਵਾਪਸ ਲੈ ਲਈ ਹੈ, ਜਿਸ ਸਬੰਧੀ ਕੰਪਨੀ ਵਲੋਂ ਇੰਸਟਾਗ੍ਰਾਮ ’ਤੇ ਇਕ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਗਈ ਹੈ। ਬੋਟ ਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘‘ਸ਼ਾਨਦਾਰ ਸੰਗੀਤ ਭਾਈਚਾਰੇ ਪ੍ਰਤੀ ਸਾਡੀ ਵਚਨਬੱਧਤਾ ਡੂੰਘੀ ਹੈ। ਅਸੀਂ ਸਭ ਤੋਂ ਪਹਿਲਾਂ ਇਕ ਸੱਚੇ ਭਾਰਤੀ ਬ੍ਰਾਂਡ ਹਾਂ। ਇਸ ਲਈ ਜਦੋਂ ਅਸੀਂ ਇਸ ਸਾਲ ਦੇ ਸ਼ੁਰੂ ’ਚ ਕਲਾਕਾਰ ਸ਼ੁੱਭ ਵਲੋਂ ਕੀਤੀਆਂ ਟਿੱਪਣੀਆਂ ਤੋਂ ਜਾਣੂ ਹੋਏ ਤਾਂ ਅਸੀਂ ਸ਼ੋਅ ਤੋਂ ਆਪਣੀ ਸਪਾਂਸਰਸ਼ਿਪ ਵਾਪਸ ਲੈਣ ਦਾ ਫ਼ੈਸਲਾ ਕੀਤਾ।
.
Punjabi singer Shubh's difficulties have not subsided, the famous company returns for sponsorship.
.
.
.
#shubh #ShubhBoatControversy #punjabnews

Share This Video


Download

  
Report form
RELATED VIDEOS