ਪਹਾੜੀ ਰਸਤਾ ਤੇ ਸੜਕ ਵਿਚਾਲੇ ਗੱਡੀ ਲਗਾ ਨੌਜਵਾਨ ਕਰ ਰਹੇ ਹਾਦਸਾ ਹੋਣ ਦਾ ਇੰਤਜ਼ਾਰ | ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸੜਕ ਵਿਚਾਲੇ ਗੱਡੀ ਰੋਕ ਕੇ ਨੌਜਵਾਨ ਅਰਾਮ ਕਰਨ ਲਈ ਸੜਕ ਕਿਨਾਰੇ ਬਹਿ ਜਾਂਦੇ ਨੇ ਤੇ ਗੱਡੀ ਦੇ ਪਿੱਛੇ ਰੱਖੇ ਹੁੰਦੇ ਹਨ ਪਾਈਪ ਤੇ ਬਿਨਾਂ ਕੁੱਝ ਸੋਚੇ ਇਨੇ ਟਰੈਫਿਕ 'ਚ ਵੀ ਨੌਜਵਾਨ ਆਲਟੋ ਕਾਰ ਸੜਕ ਵਚਾਲੇ ਲਗਾ ਕੇ ਹਾਦਸਾ ਦਾ ਇੰਤਜ਼ਾਰ ਕਰਨ ਬੈਠ ਜਾਂਦੇ ਹਨ | ਜਦੋਂ ਗੱਡੀ ਸਵਾਰ ਅਰਾਮ ਕਰ ਰਹੇ ਹੁੰਦੇ ਹਨ ਤਾਂ ਇਸ ਵਿਚਾਲੇ ਇੱਕ ਟਰੱਕ ਗੱਡੀ 'ਚ ਰੱਖੇ ਪਾਈਪ ਫੱਸ ਜਾਂਦਾ ਹੈ ਤੇ ਬੇਕਾਬੂ ਹੋ ਜਾਂਦਾ | ਜਿਸ ਤੋਂ ਬਾਅਦ ਦੇਖਦੇ ਹੀ ਦੇਖਦੇ ਟਰੱਕ ਰੇਲਿੰਗ ਤੋਂ ਥੱਲੇ ਡਿਗ ਪੈਂਦਾ ਹੈ | ਦੱਸਦਈਏ ਟਰੱਕ ਡਾਕ ਵਿਭਾਗ ਦਾ ਦੱਸਿਆ ਜਾ ਰਿਹਾ ਹੈ ਤੇ ਇਸ ਹਾਦਸੇ ਦੌਰਾਨ 2 ਵਿਅਕਤੀ ਜ਼ਖਮੀ ਹੋ ਗਏ ਹਨ | ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਆਓ ਤੁਸੀਂ ਵੀ ਪਾਓ ਇਸ ਵੀਡੀਓ 'ਤੇ ਨਜ਼ਰ |
.
The mistake of a stu+pid person did a big thing, Alto Car stopped in the middle of the road, watch the video.
.
.
.
#roadaccident #punjabnews #accidentnews