Canada ਤੋਂ ਬੁਰੀ ਖ਼ਬਰ, ਪੰਜਾਬੀ ਨੌਜਵਾਨ ਦੀ ਹੋਈ ਮੌਤ, ਮਾਪਿਆਂ ਦਾ ਸੀ ਇਕਲੌਤਾ ਸਹਾਰਾ |OneIndia Punjabi

Oneindia Punjabi 2023-08-08

Views 0

ਕੈਨੇਡਾ ਵਿਖੇ ਤਕਰੀਬਨ ਡੇਢ ਸਾਲ ਪਹਿਲਾਂ ਗਏ ਮਲੋਟ ਦੇ ਨੌਜਵਾਨ ਦੀ ਅਚਾਨਕ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਹਰੇਕ ਸਾਲ ਬਹੁਤ ਵੱਡੀ ਗਿਣਤੀ 'ਚ ਨੌਜਵਾਨ ਵਿਦੇਸ਼ਾਂ 'ਚ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਜਾਂਦੇ ਹਨ ਪਰ ਉਥੇ ਉਨ੍ਹਾਂ ਨਾਲ ਕੀ ਹੋਣਾ ਹੈ ਇਹ ਕਿਸੇ ਨੂੰ ਨਹੀਂ ਪਤਾ ਹੁੰਦਾ। ਅਜਿਹਾ ਹੀ ਇੱਕ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਮਨਮੀਤ ਸਿੰਘ ਵਜੋਂ ਹੋਈ ਹੈ, ਜੋ ਕਿ ਮਲੋਟ ਦਾ ਰਹਿਣ ਵਾਲਾ ਹੈ | ਦੱਸ ਦਈਏ ਕਿ ਮਨਮੀਤ ਡੇਢ ਕੁ ਸਾਲ ਪਹਿਲਾ ਘਰ ਦੇ ਆਰਥਿਕ ਹਾਲਾਤ ਨੂੰ 'ਤੇ ਆਪਣੇ ਸੁਨਹਿਰੀ ਭਵਿੱਖ ਲਈ ਕੈਨੇਡਾ ਵਿਖੇ ਵਰਕ ਪਰਮਿਟ 'ਤੇ ਗਿਆ ਸੀ ਪਰ ਅਚਾਨਕ ਉਸ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ।
.
Bad news from Canada, Punjabi youth died, parents were the only support.
.
.
.
#canadanews #punjabnews #manmeetsingh

Share This Video


Download

  
Report form