ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਵਿੱਤਰ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲਨਗਰ ਸਾਹਿਬ ਦਾ ਗੈਰ ਸਿੱਖ ਪ੍ਰਸ਼ਾਸਕ ਲਾਉਣ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਇਸਨੂੰ ਵੱਖਰੀ ਸਿੱਖ ਪਛਾਣ ’ਤੇ ਖਤਰਨਾਕ ਸਿਧਾਂਤਕ ਹਮਲਾ ਕਰਾਰ ਦਿੱਤਾ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਹਮਲੇ ਤੇ ਇਸਦੇ ਅੰਦਰੂਨੀ ਧਾਰਮਿਕ ਮਾਮਲਿਆਂ ਵਿਚ ਸਿੱਧਾ ਦਖਲ ਦੇਣ ਦੀ ਨਿਰੰਤਰਤਾ ਹੀ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਲਿਖੇ ਵੱਖੋ-ਵੱਖ ਪੱਤਰਾਂ ਵਿਚ ਬਾਦਲ ਨੇ ਇਹ ਫੈਸਲਾ ਤੁਰੰਤ ਬਦਲੇ ਜਾਣ ਅਤੇ ਪੂਰਨ ਗੁਰਸਿੱਖ ਅਫਸਰਸ਼ਾਹਾਂ ਵਿਚੋਂ ਕਿਸੇ ਇਕ ਨੂੰ ਖਾਲਸਾ ਪੰਥ ਦੇ ਸੰਸਥਾਪਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਜੁੜੇ ਤਖਤ ਦਾ ਪ੍ਰਬੰਧਕ ਲਗਾਇਆ ਜਾਵੇ।
.
Sukhbir Singh Badal thundered on installing a non-Sikh administrator for Takht Sri Hazur Sahib.
.
.
.
#sukhbirbadal #punjabnews #srihazursahib
~PR.182~