ਅੱਜ ਲਹਿਰਾਗਾਗਾ ਵਿੱਚ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਸਫਾਈ ਦੌਰਾਨ ਸੀਵਰੇਜ ਕਰਮਚਾਰੀਆਂ ਨੂੰ ਗੈਸ ਚੜ੍ਹ ਗਈ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ। ਹਾਸਲ ਜਾਣਕਾਰੀ ਮੁਤਾਬਕ ਸੀਵਰੇਜ ਦੀ ਸਫਾਈ ਕਰਨ ਲਈ ਇੱਕ ਕਰਮਚਾਰੀ ਮੈਨਹੋਲ ਵਿੱਚ ਉੱਤਰਿਆ। ਉਸ ਨੂੰ ਗੈਸ ਚੜ੍ਹ ਗਈ। ਉਸ ਨੂੰ ਬਚਾਉਣ ਲਈ ਦੂਜਾ ਕਰਮਚਾਰੀ ਉੱਤਰਿਆ ਤਾਂ ਉਸ ਨੂੰ ਵੀ ਗੈਸ ਚੜ੍ਹ ਗਈ। ਇਸ ਮਗਰੋਂ ਤੀਜੇ ਕਰਮਚਾਰੀ ਨਾਲ ਵੀ ਅਜਿਹੀ ਹੀ ਹੋਇਆ।
.
Then gas leak happened in this place!
.
.
.
#LehragagaNews #punjabnews #gasleak