ਮੌਸਮ ਇੱਕ ਵਾਰ ਫਿਰ ਮਿਜਾਜ਼ ਬਦਲਦਾ ਦਿਖਾਈ ਦੇ ਰਿਹਾ ਹੈ। ਜਿੱਥੇ ਮੌਸਮ ਵਿਭਾਗ ਵਲੋਂ 5 ਜੁਲਾਈ ਨੂੰ ਮੀਂਹ ਦੀ ਭਵਿੱਖਬਾਣੀ ਕੀਤੀ ਹੈ, ਉੱਥੇ ਹੀ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੁਲਾਈ ਮਹੀਨੇ 'ਚ ਕੜਾਕੇ ਦੀ ਗਰਮੀ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ | ਮੌਸਮ ਵਿਭਾਗ ਨੇ 5 ਜੁਲਾਈ ਲਈ ਪੰਜਾਬ 'ਚ ਆਅਲਰਟ ਜਾਰੀ ਕੀਤਾ ਹੈ | ਇਸਦੇ ਨਾਲ ਹੀ ਜੁਲਾਈ 'ਚ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰਨ ਦੀ ਸੰਭਾਵਨਾਵੀ ਜਤਾਈ ਗਈ ਹੈ | ਮੌਸਮ ਵਿਭਾਗ ਮੁਤਾਬਕ 7 ਜੁਲਾਈ ਤੱਕ ਪੰਜਾਬ ਦੇ ਕਈ ਹਿੱਸਿਆਂ ’ਚ ਹਲਕੀ ਤੋਂ ਦਰਮਿਆਨੀ ਬਾਰਸ਼ ਦੇ ਆਸਾਰ ਹਨ। ਕਈ ਜਗ੍ਹਾ ਬੀਤੇ ਦਿਨ ਹਲਕੀ ਬਾਰਸ਼ ਹੋਈ ਪਰ ਹੁੰਮਸ ਨੇ ਲੋਕਾਂ ਨੂੰ ਵਧੇਰੇ ਪਰੇਸ਼ਾਨ ਕੀਤਾ।
.
The weather has changed its mood, there will be severe heat after July 5.
.
.
.
#punjabnews #weathernews #punjabweather