ਨਵਜੋਤ ਸਿੰਘ ਸਿੱਧੂ ਦੇ ਐਡਵੋਕੇਟ ਬੇਟੇ ਕਰਨ ਸਿੱਧੂ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਨੇ। ਜਲਦ ਹੀ ਸਿੱਧੂ ਪਰਿਵਾਰ ਦੇ ਘਰ 'ਚ ਸ਼ਹਿਨਾਈਆਂ ਵੱਜਣ ਵਾਲੀਆਂ ਨੇ। ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਦੇ ਬੇਟੇ ਕਰਨ ਦੀ ਮੰਗਣੀ ਹੋ ਗਈ ਹੈ। ਕਰਨ ਸਿੱਧੂ ਦੀ ਮੰਗੇਤਰ ਕੁੜੀ ਪਟਿਆਲਾ ਦੀ ਹੀ ਰਹਿਣ ਵਾਲੀ ਹੈ।ਨਵਜੋਤ ਸਿੱਧੂ ਨੇ ਬੀਤੇ ਦਿੰਨੀ ਆਪਣੇ ਪੁੱਤਰ ਦੀ ਮੰਗਣੀ ਗੰਗਾ ਦੇ ਕੰਢੇ ਕਰਵਾ ਦਿੱਤੀ ਏ । ਨਵਜੋਤ ਸਿੰਘ ਸਿੱਧੂ ਨੇ ਆਪਣੇ ਬੇਟੇ ਦੀ 'ਵੁਡ ਬੀ ਵਾਈਫ' ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਇਨਾਇਤ ਰੰਧਾਵਾ ਸਿੱਧੂ ਪਰਿਵਾਰ ਨਾਲ ਨਜ਼ਰ ਆ ਰਹੀ ਹੈ। ਸ਼ੋਸਲ ਮੀਡੀਆ ਤੇ ਸ਼ੇਅਰ ਤਸਵੀਰਾਂ 'ਚ ਨਵਜੋਤ ਸਿਧਿ ਆਪ ਉਨ੍ਹਾਂ ਦੀ ਪਤਨੀ ਡਾ ਨਵਜੋਤ ਕੌਰ ਸਿੱਧੂ ਉਨ੍ਹਾਂ ਦੀ ਧੀ ਰਾਬੀਆ ਸਿੱਧੂ ਤੇ ਨਵੀਂ ਜੋੜੀ ਕਰਨ ਤੇ ਇਨਾਇਤ ਦਿਖਾਈ ਦੇ ਰਹੇ ਨੇ। ਤਸਵੀਰਾਂ ਸ਼ੇਅਰ ਕਰਨ ਤੋਂ ਬਾਅਦ ਮੈਸੇਜ ਵੀ ਲਿਖਿਆ ਗਿਆ ਹੈ।
.
Navjot Sidhu shared pictures of his daughter-in-law, soon to be married.
.
.
.
#navjotsidhu #InayatRandhawa #punjabnews