ਕੈਨੇਡਾ 'ਚ 700 ਦੇ ਕਰੀਬ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਮਾਮਲਾ ਭਖ ਗਿਆ ਹੈ। ਇਸ ਫੈਸਲੇ ਦਾ ਜਿੱਥੇ ਭਾਰਤ 'ਚ ਵਿਰੋਧ ਹੋ ਰਿਹਾ ਹੈ, ਉਥੇ ਕੈਨੇਡਾ ਰਹਿੰਦੇ ਭਾਰਤੀ ਵੀ ਪੀੜਤ ਵਿਦਿਆਰਥੀਆਂ ਦੇ ਹੱਕ 'ਚ ਨਿੱਤਰ ਆਏ ਹਨ। ਕੈਨੇਡਾ ਸਰਕਾਰ ਦੇ ਇਸ ਫੈਸਲੇ ਦੇ ਵਿਰੋਧ 'ਚ ਲਗਤਾਰ ਧਰਨਾ ਚੱਲ ਰਿਹਾ ਹੈ, ਜਿਸ 'ਚ ਸੈਂਕੜਿਆਂ ਦੀ ਗਿਣਤੀ 'ਚ ਲੋਕ ਹਿੱਸਾ ਲੈ ਰਹੇ ਹਨ। ਇਸ ਦੀਆਂ ਕੁਝ ਵੀਡੀਓ ਵੀ ਸਾਹਮਣੇ ਆਈਆਂ ਹਨ, ਜਿਸ 'ਚ ਵਿਦਿਆਰਥੀ ਰਾਤ ਵੇਲੇ ਵੀ ਧਰਨੇ ਉਤੇ ਡਟੇ ਹੋਏ ਹਨ ਤੇ ਹੁਣ ਮਿਸੀਸਾਗਾ 'ਚ ਲਗੇ ਇਸ ਧਰਨੇ ਨੇ ਦਿੱਲੀ ਦੇ ਸਿੰਘੂ ਬਾਰਡਰ ਵਰਗਾ ਰੂਪ ਧਾਰ ਲਿਆ ਹੈ |
.
Students created Canada's Mississauga, 'Singhu Border', Punjabis put up solid fronts.
.
.
.
#canadastudents #canadanews #protest